

ਦੋਸ਼ ਸਾਰਾ ਤੁਸਾਂ ਦਾ ਹੈ
ਅਟਕ ਜੋ ਗਏ ਸਾਜੇ,
'ਅਟਕ' ਨਾਮ ਤੁਹਾਡਾ ਹੈ,
ਅਟਕ ਮੇਰਾ ਨਾਮ ਨਾਂ।
ਅੱਗੇ ਜਿਹੜਾ ਵਧਦਾ ਨਾ
ਜਾਣੋਂ ਪਿਛੇ ਮੁੜ ਰਿਹਾ ਹੈ
ਬੇੜੀ ਅਪਣੀ ਬੋੜਦਾ, ਤੇ
ਰੋੜ੍ਹਦਾ ਹੈ ਨਾਮਣਾ।
ਸਦਾ ਸਦਾ ਵਧੀ ਜਾਏ,
ਕਿਤੇ ਨਾ ਅਟਕ ਪਾਏ
ਤੁਰੀ ਜਾਏ, ਵਧੀ ਜਾਏ,
ਉਸਦੀ ਪੁੱਜੇ ਕਾਮਨਾ।
ਲਗਾਤਾਰ, ਸਹਿਜ ਸਹਿਜ,
ਹੋਸ਼, ਬੁਧਿ ਧਰਮ ਨਾਲ,
ਮੇਲ, ਵਿਉਂਤ, ਜੁਗਤਿ ਚਲੇ-
ਕੌਣ ਕਰੇ ਸੁ ਸਾਮਨਾ ? ॥੭॥੭੪॥