

ਲਲੀ
ਕਸਮੀਰਨ ਇਕ ਲਲੀ ਆਖਦੇ
ਸਾਈਂ-ਇਸ਼ਕ ਪੁਰੌਤੀ,
ਹੈ ਬਉਰੀ ਨੰਗੀ ਪਈ ਫਿਰਦੀ
ਅੰਦਰੋਂ ਬਾਹਰੋਂ ਧੋਤੀ।
ਚਾਣਚੱਕ ਕਪੜੇ ਪਈ ਮੰਗੇ
ਆਪਾ ਪਈ ਲੁਕਾਵੇ,
ਕਿਸੇ ਪੁੱਛਿਆ: 'ਅਜ ਕੀ ਹੋਇਆ?'
ਲਲੀ ਨ ਹੋਂਠ ਖੁਲ੍ਹਾਵੇ।
'ਹੂੰ ਕਰਕੇ ਉਠ ਗਈ ਸੁਹਾਵੀ
ਮਿੱਠੀ ਤਿਉੜੀ ਪਾਈ,
'ਹੁਸਨ-ਅਹਿਸਾਸ' ਜਾਗਿਆਂ* ਵਾਲੀ
ਰਮਜ਼ ਕਿਸੇ ਨਾ ਪਾਈ।
ਨਗਨ ਸੁੰਦਰਤਾ ਨ੍ਯਾਣੀ ਨਯਾਣੀ
ਪਰਦਾ ਲੋੜ ਨ ਰਖਦੀ,
ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ ਭਖਦੀ
––––––––––––
* ਜੋ ਅੰਦਰਲੇ ਆਪੇ ਦੀ ਸੁੰਦਰਤਾ ਦੇ ਅਨੁਭਵੀ ਹੋ ਜਾਣ।