Back ArrowLogo
Info
Profile

'ਹੁਸਨ-ਅਹਿਸਾਸ' ਜਦੋਂ 'ਆਪੇ' ਦਾ

ਮਦ ਭਰ ਆਪੇ ਤਕਦੀ,

ਆਪੇ ਤੇ ਆਸਿਕ ਹੋ ਆਪੇ

'ਮਦ' ਆਪੇ ਦਾ ਛਕਦੀ,-

ਤਦੋਂ ਡਰੇ ਮਤ ਨਜ਼ਰ ਕਿਸੇ ਦੀ

ਪੈਕੇ ਮੈਲ ਲਗਾਵੇ,

ਨਜ਼ਰ ਦੂਸਰੀ ਤੋਂ ਸ਼ਰਮਾਵੇ

'ਆਪਾ' ਪਈ ਲੁਕਾਵੇ। ੭੬.

–––––––––––––

*ਸੁੰਦਰਤਾ ਦੀ ਪ੍ਰਤੀਤੀ।

82 / 137
Previous
Next