Back ArrowLogo
Info
Profile

'ਵਯਾਹ ਕੀਤਾ. ਝਟ ਪਤੀ ਮਰੇ

ਮੁੜ ਰਹਿ ਗਈ ਪਿਤਾ ਦੁਆਰੇ,

"ਇਸ ਮੰਦਰ ਵਿਸ਼ਨੂੰ ਦੇ ਤਦ ਤੋਂ

ਭਾਰੇ ਚਾ ਲਏ ਸਾਰੇ।

 

‘ਏਥੇ ਰਹਿਕੇ ਭਗਤਿ ਕਮਾਣੀ

ਸੇਵ ਵਿਸ਼ਣੁ ਦੀ ਕਰਨੀ,

ਰਹਿਣਾ ਟੁੱਟ ਜਗਤ ਤੋਂ ਵਖਰੇ

'ਹਰਿ ਹਰਿ' ਹਰੀ ਸਿਮਰਨੀ।

 

'ਜਮਨਾਂ ਜਾਣੋ ਤੇ ਨਿਤ ਨ੍ਹਾਣੋਂ

ਬਾਪੂ ਵਰਜ ਰਹਾਵੇ;

'ਮੈਂ ਆਖਾਂ ਮੈਂ ਨੇਮ ਨ ਰਹਿਸੀ,

ਬਾਪੂ ਆਖ ਸੁਣਾਵੇ:-

 

-ਏਥੇ ਹੀ ਵਸ਼ਨੂ ਪਦ* ਟਿੱਲੇ

ਇਸ ਮੰਦਰ ਦੇ ਅੰਦਰ

-ਜਮਨਾਂ ਦਾ ਜਲ ਰੋਜ਼ ਪਹੁੰਚਸੀ

ਨ੍ਹਾਵ ਬੈਠੇ ਅੰਦਰ-।

–––––––––––––

* ਉਸ ਢੱਠੇ ਪਏ ਮੰਦਰ ਦਾ ਨਾਮ, ਜੇ ਇਕ ਟਿੱਬੀ ਦੇ ਉਤੇ ਹੈ, ਜਿਥੇ ਕੁਤਬ ਦੀ ਲਾਠ ਹੈ।

84 / 137
Previous
Next