Back ArrowLogo
Info
Profile

'ਮੈਂ ਕਹਿਆ: ਪਰ ਜਮਨਾ ਦਰਸ਼ਨ

ਕਿਵੇਂ ਪਿਤਾ ਜੀ ਹੋਵੇ ?

ਦਰਸ਼ਨ ਬਾਝੋਂ ਮਨ ਨਹੀਂ ਤ੍ਰਿਪਤੇ

ਨੇਮ ਨੇਮਤਾ ਖੋਵੇ।

 

ਪਿਤਾ ਤਦੋਂ ਇਹ ਲਾਠ ਬਨਾਈ

ਉੱਚੀ ਬਹੁਤ ਕਰਾਈ।

'ਜੋ ਮੰਦਰ ਦੇ ਅੰਦਰ ਰਹਿੰਦਯਾਂ

ਮੈਂ ਦਰਸ਼ਨ ਨਿਤ ਪਾਈਂ।

 

"ਬੇਲ-ਭੁਆਨੀ ਲਾਠ ਏਸ ਦਾ

ਨਾਮ ਤਦੋਂ ਸੀ ਭਾਈ!

“ਲਾਠ ਪਿਥੌਰਾ ਫਿਰ ਲੋਕਾਂ ਨੇ

ਇਸਦੀ ਅੱਲ ਪਕਾਈ।

 

'ਪਿਤਾ ਮਰੇ ਜਦ ਜੰਗ ਵਿਚਾਲੇ

ਘਰ ਦੀ ਜੋ ਸੀ ਨਾਰੀ

ਹਰ ਇਕ ਅਗ ਚੜ੍ਹੀ, ਸੜ ਮੋਈ,

ਫੜੇ ਨ ਆਕੇ ਖ੍ਵਾਰੀ।

 

'ਇਸ ਮੰਦਰ ਤੇ ਕੁਤਬ ਦੀਨ ਨੇ

ਕਬਜ਼ਾ ਆਕੇ ਕੀਤਾ;

‘ਸੋਨਾ, ਚਾਂਦੀ, ਹੀਰਾ, ਮੋਤੀ

ਸਭ ਸੰਮ੍ਹਾਲ ਉਸ ਲੀਤਾ।

85 / 137
Previous
Next