

'ਚੱਕ ਮੂਰਤਾਂ ਸੱਟ ਦਿਤੀਆਂ
ਕੰਧਾਂ ਦੀਆਂ ਤੁੜਵਾਈਆਂ,
ਮਸਜਿਦ ਰਚੇ ਮੰਦਰੇ ਥਾਵੇਂ
ਬਿਧੀਆਂ ਏਹੁ ਬਨਾਈਆਂ,
ਏਸ ਲਾਠ ਤੇ ਚੜ੍ਹੇ ਪਥੇਰੇ
ਅਰਬੀ ਲੇਖ ਉਕਰਾਏ,
"ਇਸ ਜੇਹੇ ਤਿੰਨ ਹੋਰ, ਸੋਚਦਾ
ਲਾਠੇ ਵਡੇ ਬਣਾਏ।
'ਮਹਿਰਾਬਾਂ ਕੰਧਾਂ ਬਨਵਾਈਆਂ
ਸਨ ਉਸਰਾਈਆਂ ਲਾਈਆਂ
ਖੂੰਡੀ ਖੇਡ ਰਹੇ ਨੂੰ ਸਾਈਂ
ਮੌਤਾਂ ਤੁਰਤ ਭਿਜਾਈਆਂ।
ਲਾਠ ਦੂਸਰੀ ਕੁਤਬਦੀਨ ਦੀ
ਰਹਿ ਗਈ ਅੱਧ ਵਿਚਾਲੇ,
'ਅਹੁ ਦੇਖੋ ਜੋ ਖੜੀ ਸਾਹਮਣੇ
ਰੋਂਦੀ ਹੈ ਦੁਰਹਾਲ*।
––––––––––––––
*ਕਈ ਆਖਦੇ ਹਨ ਕਿ ਇਹ ਦੂਸਰੀ ਲਾਠ ਇਲਤਮਸ਼ ਨੇ. ਕਈ ਅਲਾਉਦੀਨ ਨੇ, ਸ਼ੁਰੂ ਕੀਤੀ ਸੀ ਜੇ ਸਿਰੇ ਨਹੀਂ ਚੜ੍ਹੀ।