Back ArrowLogo
Info
Profile

ਗੰਗਾ ਰਾਮ*

ਵਿਚ ਜੰਗਲ ਇੱਕ ਉਜਾੜ ਬੜੀ

ਇਕ ਤੋਤਾ ਬੈਠਾ ਰੋਂਦਾ ਹੈ।

ਡਰ ਉਠਦਾ, ਤਕਦਾ, ਟਪਦਾ ਹੈ

ਤਕ ਤਕ ਕੇ ਫਾਵ੍ਹਾ ਹੋਂਦਾ ਹੈ।

 

ਖਾ ਸਹਿਮ ਕਦੇ ਛਹਿ ਬਹਿੰਦਾ ਹੈ

ਬੰਨ੍ਹ ਆਸ ਕਦੇ ਤੁਰ ਪੈਂਦਾ ਹੈ,

ਚੱਕ ਟੈਗ ਕਦੇ ਅੱਖ ਮੀਟੇ ਹੈ

ਖੰਭ ਕਦੇ ਫੜਕੈਂਦਾ ਹੈ।

 

ਇਉਂ ਡਾਵਾਂ ਡੋਲਕ ਹੁੰਦੇ ਨੂੰ

ਭੁਖ ਤ੍ਰੇਹ ਨੇ ਨਾਲ ਸਤਾਯਾ ਹੈ,

ਪਰ ਦੁਖ-ਹਰਤਾ ਇਸ ਦੁਖੀਏ ਦਾ

ਕੁਈ ਲੈਣ ਸਾਰ ਨਾ ਆਯਾ ਹੈ।

––––––––––

*ਪਾਲਤੂ ਤੋਤੇ ਨੂੰ ਪੰਜਾਬੀ ਘਰਾਂ ਵਿਚ ਗੰਗਾ ਰਾਮ ਤੇ ਮੀਆਂ ਮਿੱਠੂ ਆਖਦੇ ਹਨ। ਇਹ ਪਿੰਜਰੇ ਪਿਆ ਚੂਰੀਆਂ ਖਾਂਦਾ ਅਤੇ ਆਦਮੀ ਨਾਲ ਗਿੱਝ ਜਾਂਦਾ ਹੈ ਅਰ ਉਸਦੀ ਬੋਲੀ ਦੀ ਨਕਲ ਵੀ ਕਰ ਲੈਂਦਾ ਹੈ।

89 / 137
Previous
Next