Back ArrowLogo
Info
Profile

'ਆ ਮਾਰ ਉਡਾਰੀ ਨਾਲ ਮਿਰੇ,

'ਲੈ ਚੱਲਾਂ ਉਪਰ ਬ੍ਰਿੱਛ ਬੜੇ,

'ਮਤ ਏਥੋਂ ਬਿੱਲੀ ਕੁੱਤਾ ਆ

'ਨਿਜ ਪੇਟ ਭਰਨ ਨੂੰ ਚੁੱਕ ਖੜੇ।

 

ਸੁਣ ਤੱਕ ਕਹੇ ਵਲ ਬ੍ਰਿਛ ਜ਼ਰਾ:

'ਕੀ ਮੈਂ ਜਾ ਉਥੇ ਸਕਦਾ ਹਾਂ?

ਕੁਈ ਚੁੱਕਣ ਵਾਲਾ ਨਾਲ ਨਹੀਂ

'ਮੈਂ ਸੋਚ ਸੋਚਣੋਂ ਝਕਦਾ ਹਾਂ।'

 

'ਸ਼ਿਹ' ਤੋਤਾ ਕਹਿੰਦਾ ਝਿੜਕ ਜ਼ਰਾ

'ਤੂੰ ਉੱਡ ਪਰਾਂ ਨੂੰ ਮਾਰ, ਭਰਾ!'

ਪਰ ਮਾਰੇ ਪਰ ਉਡ ਸੱਕੇ ਨਾ

ਹੋ ਗੰਗਾ ਰਾਮ ਲਚਾਰ ਰਿਹਾ।

 

ਇਹ ਹਾਲ ਅਣੋਖਾ ਤੋਤੇ ਨੇ

ਨਹੀਂ ਅੱਗੇ ਸੁਣਿਆ ਡਿੱਠਾ ਸੀ,

ਉਡ ਗਿਆ ਭਰਾਵਾਂ ਦੱਸਣ ਨੂੰ

ਇਹ ਨਵਾਂ ਸੁਆਦਲ ਚਿੱਠਾ ਸੀ।

91 / 137
Previous
Next