

ਜਾ ਸਾਰਾ ਹਾਲ ਸੁਣਾਇਓ ਸੂ
ਸੁਣ ਡਾਰ ਹਿਠਾਹਾਂ ਆਇ ਗਈ:
ਤਕ ਸਭ ਨੇ ਆਖਿਆ 'ਤੋਤਾ ਹੈ;
'ਕੀ ਸਿਰ ਇਸ ਆਇ ਬਲਾਇ ਪਈ ??
ਇਕ ਕਹਿੰਦਾ: ਵੀਰਾ ਸਾਵਿਆ ਵੇ!
ਤੂੰ ਕਿਉਂ ਏ ਚਾਲ ਬਣਾਈ ਹੈ ?
'ਵਿਚ ਸਹਿਮ ਘੁੱਟਿਆ ਦਬਕ ਰਿਹਾ
'ਕਿਉਂ ਉੱਡਣ ਬਾਣ ਭੁਲਾਈ ਹੈ ?”
ਰੋ ਕਹਿੰਦਾ ਗੰਗਾ ਰਾਮ: 'ਬਈ!
ਮੈਂ ਵਤਨੋਂ ਵਿਛੁੜ ਬਿਹਾਲ ਬੜਾ,
ਭੁਖ ਤੇਹ ਨੇ ਮਾਰ ਮੁਕਾਯਾ ਹਾਂ,
'ਦੁਖ ਸਹਿਮ ਪਿਆ ਸਿਰ ਆਣ ਕੜਾ'।
ਇਕ ਤੋਤਾ ਕਹਿੰਦਾ: ਦੱਸ ਬਈ!
‘ਕੁਝ ਹਾਲ ਵਤਨ ਦਾ ਅਪਣੇ ਤੂੰ?
'ਵਿਚ ਬਿਰਹੋਂ ਜਿਸ ਦੇ ਰੋਂਦਾ ਹੈਂ
'ਵਿਚ ਪਹੁੰਚਣ ਚਾਹੇਂ ਜਿਸਦੇ ਤੂੰ!