

ਸੁਣ ਆਖੇ ਗੰਗਾ ਰਾਮ: ਸੁਣੋ!
'ਮੈਂ ਦੇਵ-ਲੋਕ ਦਾ ਵਾਸੀ ਹਾਂ;
ਸੁਖ ਮੌਜ ਬਹਾਰਾਂ ਭੋਗ ਬੜੇ,
'ਦਿਨ ਰਾਤ ਰਹਾ ਵਿਚ ਹਾਸੀ ਸਾਂ।’
ਇਕ ਤੋਤੇ ਟੁੱਕੀ ਬਾਤ, ਕਹੇ:
"ਇਸ ਥਾਂ ਤੇ ਰਹਿਣਾ ਠੀਕ ਨਹੀਂ,
‘ਉਡ ਚਲੋ ਉਤਾਂਹ ਪਿੱਪਲ ਤੇ
'ਗਲ ਬਾਕੀ ਓਥੇ ਚੱਲ ਸਹੀ।
ਉਡ ਡਾਰ ਚਲੀ ਪਰ ਗੰਗੂ ਜੀ
ਉਡ ਸਕਣ ਨ ਫੜਫੜ ਕਰਦੇ ਹੈਂ,
ਪਰ ਸਾਵੇ ਵੀਰ ਉਡਾਵਣ ਦੀ
ਵਿਧਿ ਉਸ ਦੇ ਮਨ ਤੇ ਧਰਦੇ ਹੈਂ।
ਕੋਈ ਕਹੇ; ਖਲਾਰ ਪਰਾਂ ਨੂੰ ਤੂੰ,
ਕੁਈ ਕਹੇ: "ਹਿੱਕ ਦਾ ਜ਼ੋਰ ਭਰੀ।
ਕੁਈ ਕਹੇ: ਹੰਭਲਾ ਮਾਰ ਜ਼ਰਾ',
ਕੁਈ ਕਹੇ: ਰਿਦੇ ਤੋਂ ਭਰਮ ਹਰੀਂ।