Back ArrowLogo
Info
Profile

ਕਰ ਪੱਕ ਭਰੋਸਾ ਅਪਣੇ ਤੇ

"ਸਮਰੱਥ ਆਪ ਨੂੰ ਉੱਡਣ ਨੂੰ

ਫਿਰ ਹੋਇ ਅਚਿੰਤ ਚਲਾ ਚਲ ਤੂੰ

'ਕਰ ਦੂਰ ਦਿਲੋਂ ਡਰ ਡਿੱਗਣ ਨੂੰ।

 

ਇਉਂ ਹਿੰਮਤ ਹੀਆ ਦਾਨ ਕਰਨ

ਕੁਛ ਡੋਲ ਨਾਲ ਸਿਖਲਾਂਦੇ ਹੈਂ,

ਕੁਛ ਡਿਗਦੇ ਨੂੰ ਦੇ ਆਸਰਾ ਓ,

ਉਸ ਪਿੱਪਲ ਤੇ ਲੈ ਜਾਂਦੇ ਹੈਂ।

 

ਇਕ ਤੋਤੇ ਆਖ੍ਯਾ: ਗੋਲ੍ਹ ਛਕੋ,

ਢਿਡ ਭੁੱਖਾ ਫਲ ਦੇ ਨਾਲ ਭਰੋ,

'ਰਜ ਜਾਵੇ ਤਦੋਂ ਨਿਹਾਲ ਕਰੋ

“ਉਸ ਦੇਵਪੁਰੀ ਦੇ ਹਾਲ ਕਹੋ।"

 

ਟੁਕ ਗੋਲ੍ਹ ਸੁ ਗੰਗਾਰਾਮ ਲਈ

ਪਰ ਸ੍ਵਾਦ ਨ ਆਯਾ, ਸਿੱਟ ਦਈ,

ਫਿਰ ਹੋਰ ਲਈ, ਟੁਕ ਸਿੱਟ ਦਈ,

ਨਕ ਵੱਟ ਕਹੇ: 'ਏ ਸ੍ਵਾਦ ਨਹੀਂ'।

94 / 137
Previous
Next