

ਪਰ ਜ਼ਾਲਮ ਭੁੱਖਾ ਪੇਟ ਬੁਰਾ
ਬਿਨ ਝੁਲਕੇ ਕਰੇ ਅਰਾਮ ਨਹੀਂ।
ਸੋ ਰੋਂਦੇ ਧੋਂਦੇ ਗੰਗੂ ਨੇ ਕਰ
ਉਗਲ ਨਿਗਲ ਖਾ ਗੋਲ੍ਹ ਲਈ।
ਹੁਣ ਪੁੱਛਣ ਹਾਲ ਵਿਲਾਇਤ ਦਾ
ਉਹ ਗੰਗੂ ਨਾਲ ਸੁਆਦ ਕਹੇ:-
'ਮੈਂ ਦੇਵਤਿਆਂ ਵਿਚ ਵਸਦਾ ਸਾਂ
ਜਿਥੇ ਜੀਵਨ ਸਦਾ ਅਚਿੰਤ ਰਹੇ,
'ਮੈਂ ਵਸਣੇ ਨੂੰ ਇਕ ਮਹਿਲ ਸਿਗਾ
'ਜੋ ਲੋਹੇ ਨਾਲ ਬਨਾਯਾ ਸੀ;
"ਇਸ ਅੰਦਰ ਬੈਠਯਾਂ ਨਿਰਭੈ ਸਾਂ
'ਕੁਈ ਵੈਰੀ ਨਿਕਟ ਨ ਆਯਾ ਸੀ।
ਕੁਈ ਭੰਨ ਨ ਇਸ ਨੂੰ ਸਕਦਾ ਸੀ
ਫਿਰ ਪੌਣ ਅਜਾਇਬ ਵਗਦੀ ਸੀ,
'ਤੇ ਚੂਰੀ ਮਿੱਠੀ ਮਿਲਦੀ ਸੀ
'ਜੋ ਬਹੁਤ ਸੁਆਦੀ ਲਗਦੀ ਸੀ।
ਕਈ ਮੇਵੇ ਮਿਰਚਾਂ ਮਿਲਦੇ ਸਨ
ਕਈ ਭੋਜਨ ਸੁਹਣੇ ਆਂਦੇ ਸੀ,