Back ArrowLogo
Info
Profile

ਕਈ ਪ੍ਯਾਰ ਲਾਡ ਨਿਤ ਹੁੰਦੇ ਸੀ

ਕਈ ਲੋਕੀ ਗੀਤ ਸੁਣਾਂਦੇ ਸੀ।

'ਦਿਨ ਰਾਤ ਮੌਜ ਹੀ ਰਹਿੰਦੀ ਸੀ,

ਕੁਈ ਮੁਸ਼ਕਲ ਕਦੇ ਨ ਪੈਂਦੀ ਸੀ,

'ਨਹੀਂ ਚਿੰਤਾ ਆ ਕੇ ਖਹਿੰਦੀ ਸੀ

'ਮੈਂ ਲੋੜ ਉਨ੍ਹਾਂ ਸਿਰ ਬਹਿੰਦੀ ਸੀ।

 

ਇਹ ਕਹਿਕੇ ਗੰਗਾ ਰਾਮ ਹੁਰੀਂ

"ਲਟ ਪੰਛੀ ਪਟ* ਪੜਦੇ ਸੀ,

ਖਾ ਚੂਰੀ' ਮੁੜ ਮੁੜ ਕਹਿੰਦੇ ਸੀ

ਕਈ ਟੱਪੇ ਯਾਦੋਂ ਜੜਦੇ ਸੀ।

 

ਏ ਧ੍ਯਾਨਕ ਬੋਲੀ ਡਹਿਸ ਭਰੀ

ਸੁਣ ਕੰਬੀ ਸਾਰੀ ਡਾਰ ਬੜਾ।

ਕੁਛ ਸਮਝ ਸਕੇ ਨਾ ਕੀ ਹੋਯਾ,

ਇਹ ਕੀ ਬਕਦਾ ਹੈ ਸਬਜ਼ ਚਿੜਾ ?

–––––––––––––––

*ਗੰਗਾ ਰਾਮ ਨੂੰ ਪਿੰਜਰੇ ਵਿਚ ਪਹਿਲੀ ਗਲ ਲੋਕੀ: ਇਹੋ ਬੋਲੀ ਸਿਖਾਲਦੇ ਹਨ : 'ਲਟ ਪਟ ਪੰਛੀ ਚਤੁਰ ਸੁਜਾਨ। ਸਭ ਦਾ ਦਾਤਾ ਸ੍ਰੀ ਭਗਵਾਨ। ਪੜ੍ਹ ਗੰਗਾ ਰਾਮ। '

96 / 137
Previous
Next