

ਜਦ ਚੁਪ ਹੋਈ ਤਦ ਸੋਚ ਪਈ
ਸਭ ਫ਼ਿਕਰ ਦੁੜਾਂਦੇ ਥੱਕੇ ਨੀਂ,
ਨਹੀਂ ਸਮਝ ਪਿਆ ਜੋ ਓਸ ਕਿਹਾ
ਫਿਰ ਪੁੱਛਾਂ ਪੁਛ ਪੁਛ ਅੱਕੇ ਨੀ।
ਕੁਝ ਯਾਣੇ ਤੋਤੇ ਉੱਡ ਗਏ
ਇਕ ਸਿੰਮਲ ਦਾ ਸੀ ਬ੍ਰਿਛ ਬੜਾ,
ਇਕ ਬਹੁਤ ਪੁਰਾਣੇ ਤੋਤੇ ਦਾ
ਖੋਹ ਇਸ ਦੀ ਵਿਚ ਸੀ ਇੱਕ ਘੁਰਾ।
ਜਾ ਸਭ ਨੇ ਸੀਸ ਨਿਵਾਇਆ ਏ
ਤੇ ਸਾਰਾ ਹਾਲ ਸੁਣਾਇਆ ਏ,
ਫਿਰ ਪੁਛਿਆ: ‘ਬਾਬਾ ਦੱਸ ਅਸਾਂ
ਕੀ ਤੇਰੀ ਸਮੜੇ ਆਇਆ ਏ ?
ਉਸ ਬੁੱਢੇ ਕਈ ਜ਼ਮਾਨੇ ਵਰਤੇ
ਦੁਨੀਆਂ ਦੇ ਵਿਚ ਡਿੱਠੇ ਸੇ,
ਕਈ ਹਾਲ ਸੁਣੇ ਤੇ ਪੁੱਛੇ ਸੇ
ਕਈ ਵਾਚੇ ਪਿਛਲੇ ਚਿੱਠੇ ਸੇ।