

ਹੂੰ' ਕਹਿੰਦਾ ਖੋੜ ਨਿਕਲ੍ਯਾ ਸੀ
ਤੇ ਉੱਡ ਪਿੱਪਲੇ ਆਯਾ ਸੀ;
ਤਕ ਉਪ੍ਰੇ ਆਏ ਤੋਤੇ ਨੂੰ
ਇਕ ਡੂੰਘਾ ਧ੍ਯਾਨ ਜਮਾਯਾ ਸੀ।
ਝਟ ਤਾੜ ਗਿਆ: ਰੰਗ ਪਿੱਲਾ ਹੈ
ਤੇ ਹਿੱਲਣ ਜੁੱਲਣ ਢਿੱਲਾ ਹੈ,
ਅਖ ਦਬਕ ਦਬਕ ਕੇ ਤਕਦਾ ਹੈ
ਜਿਉਂ ਸਿਰ ਤੇ ਹਰਦਮ ਬਿੱਲਾ ਹੈ।
ਬੁੱਲ੍ਹ ਢਿਲਕੇ ਮੱਥੇ ਜੋਤ ਨਹੀਂ
ਵਿਚ ਖੰਭਾਂ ਖਿਚਵੀਂ ਤਾਣ ਨਹੀਂ,
ਨਿਜ ਤਾਕਤ ਦੀ ਕੁਈ ਸ਼ਾਨ ਨਹੀਂ
ਕਲ ਚੜ੍ਹਦੀ ਦੀ* ਕੁਈ ਆਨ ਨਹੀਂ।
ਉਸ ਬਾਬੇ ਬੁੱਢੇ ਸ਼ੱਕ ਪਿਆ:
ਏ ਕੈਦ ਪਿਆ ਯਾ ਦਾਸ ਰਿਹਾ,
ਨਹੀਂ ਦੇਵ ਲੋਕ ਦੇ ਪਾਸ ਗਿਆ
ਲੈ ਐਵੇਂ ਉਤੇ ਸਾਮ ਰਿਹਾ।
–––––––––––––
*ਚੜ੍ਹਦੀਆਂ ਕਲਾਂ।