Back ArrowLogo
Info
Profile

ਫਿਰ ਨਾਲ ਪ੍ਯਾਰ ਦੇ ਬੋਲ ਪਿਆ:

'ਦੱਸ ਬੱਚੂ ਬਰਖ਼ੁਰਦਾਰ ਬੜੇ!

'ਤੈਂ ਦੇਵ-ਲੋਕ ਤੋਂ ਵਿਛੜ ਕਦੋਂ

ਦੇ ਲੀਤੇ ਸਿਰ ਤੇ ਦੁੱਖ ਕੜੇ ?'

 

ਰੋ ਗੰਗੂ ਆਖੇ : ਸੈਰ ਕਰਨ

ਟੁਰ ਦੇਵ-ਬਾਲ ਅਜ ਆਏ ਸੀ,

ਚੁਕ ਮੈਨੂੰ ਨਾਲ ਲਿਆਏ ਸੀ

'ਫਿਰ ਖੇਡੀਂ ਸੱਭ ਲੁਭਾਏ ਸੀ।

 

ਓ ਖੇਡ ਖਿਡੰਦੇ ਚੁਹਲ ਭਰੇ,

'ਤੇ ਟਪਦੇ ਨਚਦੇ ਦੌੜ ਰਹੇ,

ਛਡ ਮੈਨੂੰ ਕਿਧਰੇ ਨਿਕਲ ਗਏ

'ਮੁੜ ਓਸ ਥਾਉਂ ਨਹੀਂ ਪਰਤ ਲਹੇ।

 

ਓਹ ਗਏ ਕਿਸੇ ਵਲ ਹੋਰਸ ਨੂੰ

'ਪਟ ਪਟ ਕੇ ਅੱਖੀਂ ਵੇਂਹਦਾ ਸਾਂ,

ਫਿਰ ਟੁਰ ਟੁਰ ਥਾਂ ਥਾਂ ਲਭਦਾ ਸਾਂ,

'ਮੈਂ ਹਾਰਿਆ ਭਾਲ ਕਰੇਂਦਾ ਸਾਂ।

99 / 137
Previous
Next