(ਕਾਕੂ ਕਹੀ ਚੁਕਦਾ ਹੈ ਤੇ ਪੂਰੀ ਸ਼ਕਤੀ ਨਾਲ ਟੋਆ ਪੁੱਟਣ ਲਗਦਾ ਹੈ। ਪਹਿਲੇ ਟੱਪ ਉੱਤੇ ਹੀ ਸੰਤੀ ਦੀਆਂ ਭੁੱਬਾਂ ਨਿਕਲ ਜਾਂਦੀਆਂ ਹਨ। ਫਿੱਕੇ ਹਨੇਰੇ ਵਿੱਚ ਕਾਕੂ ਟੋਆ ਪੁੱਟ ਰਿਹਾ ਹੈ। ਸੰਤੀ ਸਿਸਕੀਆਂ ਭਰਦੀ ਹੈ। ਹਨੇਰੇ ਵਿੱਚ ਸਿਸਕੀਆਂ ਉੱਚੀਆਂ ਹੋ ਜਾਂਦੀਆਂ ਹਨ। ਇੱਕ ਰੀਤ-ਬੱਧ ਗਤੀ ਨਾਲ ਸਾਰਾ ਕਾਰਜ ਹੁੰਦਾ ਹੈ। ਹੌਲੀ ਹੌਲੀ ਹਨੇਰਾ। ਕਹੀ ਨਾਲ ਟੋਆ ਪੁੱਟਣ ਦੀਆਂ ਥਪਕਾਂ ਉੱਚੀਆਂ ਹੋ ਜਾਂਦੀਆਂ ਹਨ। ਦਿਲ ਸਲਵਾਂ ਸੰਗੀਤ। ਬੰਸਰੀ ਦੇ ਦਰਦ ਭਰੇ ਸੁਰ)