Back ArrowLogo
Info
Profile
ਚੀਜ਼ ਉਸੇ ਤਰ੍ਹਾਂ। ਤੇ ਉਹ ਗੋਲ ਦਾਇਰੇ ਵੀ। ਤੈਨੂੰ ਭੁਲਾਉਣ ਦੇ ਮੈਂ ਜਤਨ ਕੀਤੇ, ਪਰ ਤੇਰੀ ਮੂਰਤ ਬਾਰ ਬਾਰ ਉਘੜਦੀ। ਕਦੀ ਤੇਰਾ ਗੁੱਸੇ ਵਾਲਾ ਚਿਹਰਾ, ਕਦੇ ਦੁੱਧ ਨਾਲ ਧੋਤਾ ਹਾਸਾ। ਮੈਨੂੰ ਦੱਸ ਕਿਹੜੀ ਘੜੀ ਸੱਚੀ ਐ।

ਸੰਤੀ : ਦੋਵੇਂ ਘੜੀਆਂ ਸੱਚੀਆਂ ਨੇ। ਢਾਬ ਦੇ ਕੌਲ-ਕਰਾਰ ਵੀ ਸੱਚੇ ਤੇ ਤੇਰੇ ਨਾਲ ਨਫਰਤ ਵੀ ਸੱਚੀ। ਕਈ ਵਾਰ ਮੈਂ ਸੋਚਦੀ ਆਂ-

ਗੱਜਣ : ਕੀ ?

ਸੰਤੀ : ਜਦ ਕਦੇ ਰਾਤ ਨੂੰ ਕਣੀਆਂ ਉੱਤਰ ਆਉਂਦੀਆਂ ਨੇ ਤੇ ਭੱਠੀ ਗਿੱਲੀ ਹੋ ਜਾਂਦੀ ਐ ਤੇ ਵਾੜੇ ਵਿੱਚ ਗਾਂ ਰੰਭਣ ਲਗਦੀ ਐ ਤਾਂ ਮੈਂ ਕੰਬ ਉਠਦੀ ਆਂ।

ਗਜਣ : ਇੱਕ ਵਾਰ ਤੈਨੂੰ ਆਖਿਆ ਸੀ ਕਿ ਮੇਰੇ ਖੇਤ ਆਵੇਂਗੀ। ਜੇ ਤੂੰ ਆਵੇ ਤਾਂ ਮੇਰੇ ਸੁਫਨੇ ਸੱਚੇ ਹੋ ਜਾਣ, ਮੇਰੇ ਖੇਤਾਂ ਦੇ ਭਾਗ ਜਾਗ ਉੱਠਣ।

ਸੰਤੀ : ਨਹੀਂ, ਹੁਣ ਇਹ ਨਹੀਂ ਹੋ ਸਕਦਾ। ਕਦੇ ਵੀ ਨਹੀਂ।

ਗੱਜਣ : ਤੂੰ ਬੁਜਦਿਲ ਏਂ। ਡਰਪੋਕ! ਇਸੇ ਤਰ੍ਹਾਂ ਖੱਲਾਂ ਫੂਕਦੀ ਰਹੇਂਗੀ ਸਾਰੀ ਉਮਰ। ਆਪਣੀ ਜਵਾਨੀ ਵੀ ਧੋਂਖ ਲਈ ਰਹਿੰਦੀ ਵੀ ਧੋਂਖ ਲਵੇਗੀ।

ਸੰਤੀ : (ਗੁੱਸੇ ਵਿੱਚ ਤੜਪ ਕੇ।) ਚਲਿਆ ਜਾਹ ਇਥੋਂ। ਖ਼ਬਰਦਾਰ ਜੇ ਦੁਬਾਰਾ ਏਧਰ ਮੂੰਹ ਕੀਤਾ। ਨਫਰਤ ਐ ਮੈਨੂੰ ਤੇਰੇ ਕੋਲੋਂ। ਨਿਕਲ ਜਾਹ! (ਗੱਜਣ ਜਾਂਦਾ ਹੈ। ਸੰਤੀ ਭੱਠੀ ਦੀ ਅੱਗ ਭਖਾਉਂਦੀ ਹੈ। ਕੁਝ ਦੇਰ ਸੋਚਦੀ ਹੈ। ਦੀਪਾ ਦੌੜਿਆ ਹੋਇਆ ਆਉਂਦਾ ਹੈ)

ਦੀਪਾ : ਮਾਂ, ਮਾਂ, ਬੁੱਝ ਮੇਰੀ ਮੁੱਠੀ 'ਚ ਕੀ ਐ? ਟਾਂਕ ਕਿ ਜਿਸਤ ?

ਸੰਤੀ : ਜੇ ਬੁੱਝ ਦਿਤਾ ਤੇ ਫਿਰ ਕੰਮ ਕਰੇਂਗਾ ?

ਦੀਪਾ : ਹਾਂ।

ਸੰਤੀ : ਭੱਠੀ ਤੇ ਬੈਠੇਂਗਾ ?

ਦੀਪਾ : ਹਾਂ।

ਸੰਤੀ : ਧਾਰ ਕੱਢੇਂਗਾ ?

ਦੀਪਾ : ਹਾਂ।

ਸੰਤੀ : ਖੂਹ ਤੋਂ ਪਾਣੀ ਭਰ ਕੇ ਲਿਆਵੇਂਗਾ ?

ਦੀਪਾ : ਹਾਂ।

ਸੰਤੀ : ਅੱਛਾ, ਮੈਨੂੰ ਟੋਹਣ ਦੇਹ ਆਪਣੀ ਮੁੱਠੀ।

ਦੀਪਾ : ਲੈ।

ਸੰਤੀ : (ਟੋਹ ਕੇ) ਜਿਸਤ।

ਦੀਪਾ : ਨਹੀ ਬੁਝਿਆ ਗਿਆ, ਨਹੀਂ ਬੁਝਿਆ ਗਿਆ। ਦੇਖ ਟਾਂਕ ਐ। ਹੁਣ ਮੈਂ ਜਾਵਾਂ? (ਉਹ ਦੌੜ ਜਾਂਦਾ ਹੈ। ਸੰਤੀ ਭੱਠੀ ਦੀ ਅੱਗ ਭਖਾਉਂਦੀ ਹੈ। ਕਾਕੂ ਆਉਂਦਾ ਹੈ।)

ਕਾਕੂ : ਆਹ ਜੁਆਰ ਦੀ ਬੋਰੀ ਲਿਆਂਦੀ ਐ। ਨੰਬਰਦਾਰ ਨੇ ਦਿੱਤੀ ਐ। ਮੋਟੀ ਜੁਆਰ ਐ, ਚੂਚਿਆਂ ਦੇ ਕੰਮ ਆਊ।

48 / 54
Previous
Next