ਨਾ ਨੀ ਭੈਣਾਂ ਮੇਰੀਏ
ਅਸਾਂ ਜਾਣਾ ਦੂਰ ਬੜਾ
ਅਜੇ ਪੈਂਡਾ ਵਾਂਗ ਸਰਾਲ ਦੇ
ਕਿਨਾ ਹੋਰ ਪਿਆ
( ਚੰਬਿਆਲਣਾਂ ਹੱਸਦੀਆਂ ਹੱਸਦੀਆਂ ਚਲੀਆਂ ਜਾਂਦੀਆਂ ਹਨ ।)
ਸੂਤਰਧਾਰ
ਹੁਣੇ ਸੀ ਵਗਦੀ ਪੌਣ ਦੇ
ਸੰਦਲੀ ਸੰਦਲੀ ਸਾਹ
ਹੁਣੇ ਸੀ ਮਹਿਕਾਂ ਖੇਡਦੀਆਂ
ਗਲ ਚਾਨਣ ਦੇ ਧਾ
ਹੁਣੇ ਸੀ ਰਿਸ਼ਮਾਂ ਸੁੱਤੀਆਂ
ਸਰਵਰ ਸੇਜ ਵਿਛਾ
ਹੁਣੇ ਤਾਂ ਧਰਤ ਸਵਰਗ ਸੀ
ਹੁਣੇ ਤਾਂ ਨਰਕ ਭਇਆ
ਵੈਤਰਨੀ ਵਿਚ ਬਦਲ ਗਿਆ
ਸੂਕ ਰਿਹਾ ਦਰਿਆ
ਇਹ ਕੀ ਹਨ ਚੰਬਿਆਲਣਾਂ
ਗਈਆਂ ਗੱਲ ਸੁਣਾ
ਕਦ ਲਹੂਆਂ ਨੂੰ ਡੋਲ੍ਹ ਕੇ
ਮਰਦੇ ਪਾਪ ਭਲਾ ?
ਨਟੀ
ਇਹ ਮਾਨਵ ਦੇ ਕੋਝ ਦਾ
ਕੋਝਾ ਇਕ ਪੜਾਅ
ਜਾਨ ਪਰਾਈ ਕੋਹੇ ਕਦ
ਵਧਦੀ ਉਮਰ ਭਲਾ
ਪ੍ਰਾਣ ਪਰਾਏ ਖੋਹੇ ਕਦ