ਪਰਮ, ਪਾਰਵਤੀ ਤੇ ਪੁਸ਼ਪਾ ਦੇ ਨਾਂ
(ਰਾਜੇ ਵਰਮਨ ਦੇ ਜਨਮ ਦਿਵਸ ਦਾ ਉਤਸਵ
ਸਮਾਪਤ ਹੋਣ ਉਪਰੰਤ ਉਸ ਤੋਂ ਅਗਲੇ ਦਿਨ
ਰਾਜਾ ਸਲਵਾਨ ਤੇ ਰਾਜਾ ਵਰਮਨ ਆਪੇ ਵਿਚ
ਬੈਠੇ ਗੱਲਾਂ ਕਰ ਰਹੇ ਹਨ।).
ਸਲਵਾਨ
ਕੱਲ੍ਹ ਦਾ ਦਿਹੁੰ ਵੀ
ਕੈਸਾ ਦਿਹੁੰ ਸੀ
ਕੈਸੀ ਸੀ
ਉਸ ਦੀ ਖ਼ੁਸ਼ਬੋਈ
ਆਪਣੀਆਂ ਆਪ ਗੁਲਾਈਆਂ ਚੁੰਮਦੀ
ਭਰ ਜੋਬਨ ਵਿਚ
ਨਾਰ ਜਿਉਂ ਕੋਈ ।
ਪਰ ਅੱਜ ਦਾ ਦਿਹੁੰ
ਕੈਸਾ ਦਿਹੁੰ ਹੈ
ਕੈਸੀ ਹੈ ਇਸ ਦੀ ਖੁਸ਼ਬੋਈ
ਰਾਤ ਉਨੀਂਦਾ ਭੋਗਣ ਪਿੱਛੋਂ
ਜਿਵੇਂ ਵੇਸਵਾ
ਸੁੱਤੀ ਕੋਈ
ਵਰਮਨ
ਹਾਂ ਮਿਤ੍ਰ !
ਕੁਝ ਦਿਹੁੰ ਹੁੰਦੇ ਨੇ
ਮੱਥੇ ਜਿਨ੍ਹਾਂ ਨਾ ਸੂਰਜ ਕੋਈ
ਜੂਨ ਨਧੁੱਪੀ