Back ArrowLogo
Info
Profile
ਹੁੰਦਿਆਂ ਵੀ ਪਰ

ਕਦੇ ਜਿਨ੍ਹਾਂ ਦੀ ਧੁੱਪ ਨਾ ਮੋਈ

ਉਂਜ ਤਾਂ

ਹਰ ਦਿਹੁੰ ਮਹਿਕ-ਵਿਹੂਣਾ

ਕੋਈ ਕੋਈ ਪਰ

ਦੇਵੇ ਖੁਸ਼ਬੋਈ

ਜਿਹੜੇ ਦਿਹੁੰ ਦਾ

ਤਨ ਮਹਿਕੀਲਾ

ਸੋਈਓ ਸਾਡੀ ਉਮਰਾ ਹੋਈ

ਹੇ ਰਾਜਨ, ਹੇ ਯੋਧੇ, ਸੂਰੇ

ਪਰ ਐਸੀ ਕੀਹ

ਬਾਤ ਹੈ ਹੋਈ ?

ਕੱਲ੍ਹ ਦੇ ਦਿਹੁੰ ਤੋਂ

ਅੱਜ ਦੇ ਦਿਹੁੰ ਤਕ

ਸੈ ਜਨਮਾਂ ਦੀ ਦੂਰੀ ਹੋਈ

 

ਸਲਵਾਨ

ਹੇ ਮੇਰੇ ਮਿੱਤਰ

ਮੀਤ ਪਿਆਰੇ

ਹੇ ਚੰਬਿਆਲ ਦੇਸ ਦੇ ਰਾਜੇ

ਸੁੱਤਾ ਸੂਰਜ

ਕੌਣ ਜਗਾਵੇ ?

ਜੇ ਕੋਈ ਕੱਲ੍ਹ ਦਾ ਸੂਰਜ ਮੋੜੇ

ਉਹ ਮੇਰੇ ਸਭ ਸੂਰਜ ਖਾਵੇ

ਜਿਉ ਜਿਉਂ ਕੋਈ

ਸੂਰਜ ਬਣਦਾ

ਕੱਚੀ ਅੱਗ ਦੀ ਉਮਰ ਹੰਢਾਵੇ

ਕਿੰਜ ਬੋਲਾਂ

ਕੀ ਬਾਤ ਕਰਾਂ ਮੈਂ ?

ਜੀਭ ਮੇਰੀ ਨੂੰ ਲੱਜਿਆ ਆਵੇ

ਜੇ ਲੱਜਿਆ ਨੂੰ

ਅੰਦਰ ਰੱਖਦਾਂ

21 / 175
Previous
Next