ਲੜਨ ਵਾਸਤੇ ਤਿਆਰ ਹੋ ਪਿਆ। ਮ. ਖ਼ੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਠੰਢਿਆਂ ਕੀਤਾ। ਓਸੇ ਵੇਲੇ ਮਹਾਰਾਜੇ ਨੇ ਉਹਨੂੰ ਆਪਣਾ 'ਸਲਾਹਕਾਰ' ਬਣਾ ਲਿਆ ਤੇ ਸਮਾਂ ਆਉਣ ਉੱਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਨਾਉਣ ਦਾ ਵੀ ਲਾਰਾ ਲਾਇਆ। ਚੇਤ ਸਿੰਘ ਡਾਢੇ ਕਾਹਲੇ ਸੁਭਾਅ ਦਾ ਸੀ। ਉਹ ਕੰਮ ਥੋੜ੍ਹਾ ਕਰਦਾ ਤੇ ਮੂੰਹੋਂ ਵਧੇਰੇ ਕਹਿੰਦਾ। ਉਹਨੇ ਡੋਗਰੇ ਭਰਾਵਾਂ ਨੂੰ ਸਮੂਲ 'ਚੋਂ ਤਬਾਹ ਕਰਨ ਦੀਆਂ ਗੋਂਦਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ।
ਦੁੱਜੇ ਪਾਸੇ ਡੋਗਰੇ ਭਰਾ ਬੜੇ ਪੱਕੇ ਖਿਡਾਰੀ ਤੇ ਪੁਰਾਣੇ ਪਾਪੀ ਸਨ। ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ। ਕੰਵਰ ਨੌਨਿਹਾਲ ਸਿੰਘ ਉਸ ਵੇਲੇ ਪੇਸ਼ਾਵਰ ਸੀ। ਉਹ ਉਸ ਸੂਬੇ ਦਾ ਗਵਰਨਰ ਸੀ। ਰਾਜਾ ਗੁਲਾਬ ਸਿੰਘ ਉਸ ਦੇ ਕੋਲ ਪੁੱਜਾ। ਰਸਮੀ ਮੁਲਾਕਾਤ ਪਿੱਛੋਂ ਗੱਲਾਂ ਸ਼ੁਰੂ ਹੋਈਆਂ, ਤਾਂ ਬੁੱਢੇ ਗੁਲਾਬ ਸਿੰਘ ਨੇ ਨਿੰਮੋ-ਝੂਣਾ ਮੂੰਹ ਬਣਾ ਕੇ ਕਿਹਾ, "ਮਹਾਰਾਜ! ਵੱਡੀ ਸਰਕਾਰ ਦਾ ਨਿਮਕ ਖਾਧਾ ਏ, ਸੋ ਵੇਖ ਕੇ ਜਰਿਆ ਨਹੀਂ ਜਾਂਦਾ। ਨਹੀਂ ਤਾਂ...।"
"ਕਿਉਂ, ਰਾਜਾ ਸਾਹਿਬ! ਰੁਕ ਕਿਉਂ ਗਏ ? ਕੀ ਕੋਈ ਬਹੁਤ ਮਾੜੀ ਗੱਲ ਹੋਣ ਵਾਲੀ ਹੈ ?" ਕੰਵਰ ਨੇ ਕਾਹਲੇ ਪੈ ਕੇ ਪੁੱਛਿਆ।
"ਮਹਾਰਾਜ! ਗੱਲ ਬੜੀ ਵੱਡੀ ਏ, ਪਰ ਮੂੰਹ ਛੋਟਾ। ਕਹਿੰਦਿਆਂ ਭੈਅ ਲੱਗਦਾ ਹੈ।"
"ਨਹੀਂ, ਨਿਹਸੰਕੋਚ ਕਹੋ। ਦੇਸ ਭਲਾਈ ਬਦਲੇ ਸਭ ਭੈਅ ਸਹੇੜਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।" ਕੰਵਰ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ।
"੧੮੦੯ ਈ: ਦੀ ਸੁਲ੍ਹਾ ਸਮੇਂ ਮਾਲਵੇ ਦੇ ਰਾਜੋ ਆਪਣੇ-ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ। ਉਸ ਦਾ ਸਿੱਟਾ ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਗਈ ਤੇ ਕਮਜ਼ੋਰ ਹੋ ਗਈ। ਵੱਡੀ ਸਰਕਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੀ ਅਨੋਖੀ ਬਹਾਦਰੀ ਤੇ ਅਣਥੱਕ ਹਿੰਮਤ ਦਾ ਸਦਕਾ ਦਰਿਆ ਸਤਲੁਜ ਤੋਂ ਦੱਰਾ ਖ਼ੈਬਰ ਤੱਕ ਸਿੱਖ ਕੌਮ ਦੀ ਕੁਛ ਤਾਕਤ ਬਣੀ ਸੀ ਪਰ ਹੁਣ ਜੇ ਇਸ ਦੇ ਮਾਲਕ ਹੀ ਇਸ ਨੂੰ ਤਬਾਹ ਕਰਨ