Back ArrowLogo
Info
Profile

ਨਹੀਂ ਤਾਂ ਸ. ਚੇਤ ਸਿੰਘ ਦੀ ਸਲਾਹ ਨਾਲ ਮ. ਖੜਕ ਸਿੰਘ ਨੇ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ ਜੇ। ਬੱਸ, ਥੋੜ੍ਹੇ ਦਿਨਾਂ ਤੱਕ ਅੰਗਰੇਜ਼ੀ ਫ਼ੌਜਾਂ ਵਿੱਚ ਪੰਜਾਬ ਵਿੱਚ ਆ ਜਾਣਗੀਆਂ, ਤੇ ਤੁਹਾਡੇ ਕੋਲੋਂ ਹਥਿਆਰ ਖੁਹ ਕੇ ਘਰਾਂ ਨੂੰ ਭੇਜ ਦੇਣਗੀਆਂ। ਜਿਸ ਧਰਤੀ ਨੂੰ ਤੁਹਾਡੇ ਵੱਡ-ਵਡੇਰਿਆਂ ਨੇ ਆਪਣੇ ਪਵਿੱਤਰ ਲਹੂ ਨਾਲ ਸਿੰਜਿਆ ਸੀ, ਓਥੇ ਅੰਗਰੇਜ਼ੀ ਝੰਡੇ ਝੁੱਲਾ ਦਿੱਤੇ ਜਾਣਗੇ। ਤੁਸੀਂ ਗੁਲਾਮ ਬਣ ਜਾਉਗੇ, ਇੱਕ ਪ੍ਰਦੇਸੀ ਕੌਮ ਦੇ ਗੁਲਾਮ। ਇਸ ਗੁਲਾਮੀ ਦੇ ਜੀਵਨ ਤੋਂ ਬਚਣਾ ਚਾਹੁੰਦੇ ਹੋ, ਤਾਂ ਮੇਰਾ ਸਾਥ ਦਿਹੋ। ਮੈਂ ਮ. ਖੜਕ ਸਿੰਘ ਦੀ ਥਾਂ ਕੰਵਰ ਨੌਨਿਹਾਲ ਸਿੰਘ ਨੂੰ ਰਾਜ ਗੱਦੀ ਦੇਣਾ ਚਾਹੁੰਦਾ ਹਾਂ। ਕੰਵਰ ਹੀ ਇਕ ਅਜਿਹਾ ਯੋਗ ਸ਼ਾਹਜ਼ਾਦਾ ਹੈ, ਜੋ ਸ਼ੇਰੇ ਪੰਜਾਬ ਦੇ ਰਾਜ ਨੂੰ ਬਚਾ ਸਕਦਾ ਹੈ। ਸੋ ਪੰਥ ਦੇ ਨਾਮ ਉੱਤੇ ਮੇਰਾ ਸਾਥ ਦਿਹੋ।"

ਦੇਸ਼ ਤੇ ਪੰਥ ਦਾ ਵਾਸਤਾ ਪਾ ਕੇ ਰਾਜਾ ਧਿਆਨ ਸਿੰਘ ਨੇ ਬਹੁਤ ਸਾਰੀਆਂ ਫ਼ੌਜਾਂ ਨੂੰ ਪ੍ਰੇਰ ਲਿਆ। ਫ਼ੌਜੀ ਪੰਚਾਂ ਨੇ ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦੁਆ ਦਿੱਤਾ। ਰਾਜਾ ਗੁਲਾਬ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੇ ਲਾਹੌਰ ਪੁੱਜਣ ਉੱਤੇ ਰਾਜਾ ਧਿਆਨ ਵੱਲੋਂ ਇੱਕ ਗੁਪਤ ਸਭਾ ਬੁਲਾਈ ਗਈ। ਉਸ ਵਿੱਚ ਤਿੰਨੇ ਭਰਾ ਡੋਗਰੇ (ਰਾਜਾ ਗੁਲਾਬ ਸਿੰਘ, ਰਾਜਾ ਧਿਆਨ ਸਿੰਘ ਤੇ ਰਾਜਾ ਸੁਚੇਤ ਸਿੰਘ), ਕੰਵਰ ਨੌਨਿਹਾਲ ਸਿੰਘ, ਉਸ ਦੀ ਮਾਤਾ ਮਹਾਰਾਣੀ ਚੰਦ ਕੌਰ, ਚਾਰੇ ਸਰਦਾਰ (ਅਤਰ ਸਿੰਘ, ਲਹਿਣਾ ਸਿੰਘ, ਕੇਹਰ ਸਿੰਘ, ਅਜੀਤ ਸਿੰਘ) ਸੰਧਾਵਾਲੀਏ, ਰਾਜਾ ਹੀਰਾ ਸਿੰਘ, ਰਾਉ ਕੇਸਰੀ ਸਿੰਘ, ਲਾਲ ਸਿੰਘ, ਗਾਰਡਨਰ ਤੇ ਕੁਛ ਹੋਰ ਸਰਦਾਰ ਸ਼ਾਮਲ ਹੋਏ। ਰਾਜਾ ਧਿਆਨ ਸਿੰਘ ਨੇ ਬੜੀ ਜੋਸ਼ੀਲੀ ਤਕਰੀਰ ਕੀਤੀ ਤੇ ਅੰਤ ਵਿੱਚ ਦੇਸ਼ ਤੇ ਧਰਮ ਦਾ ਵਾਸਤਾ ਪਾ ਕੇ ਸਭ ਨੂੰ ਮਨਾ ਲਿਆ ਕਿ ਮ. ਖੜਕ ਸਿੰਘ ਨੂੰ ਨਜ਼ਰਬੰਦ ਕਰਕੇ ਕੰਵਰ ਨੌਨਿਹਾਲ ਸਿੰਘ ਨੂੰ ਤਖ਼ਤ ਦਿੱਤਾ ਜਾਵੇ।

ਡੋਗਰਿਆਂ ਦਾ ਮੋਹਣੀ-ਮੰਤਰ ਚੱਲ ਗਿਆ। ਸਾਰੀ ਸਭਾ ਨੇ ਰਾਜਾ ਧਿਆਨ ਸਿੰਘ ਦੀ ਤਜਵੀਜ਼ ਨੂੰ ਪਰਵਾਨ ਕਰ ਲਿਆ। ਧਿਆਨ ਸਿੰਘ ਨੇ ਏਸ ਕੰਮ ਵਾਸਤੇ ਅੱਠ ਅਕਤੂਬਰ ਦਾ ਦਿਨ ਚੁਣਿਆ। ਅੱਧੀ ਰਾਤ ਦੇ

25 / 100
Previous
Next