ਨੌਨਿਹਾਲ ਸਿੰਘ ਵਾਪਸ ਮੁੜ ਰਿਹਾ ਸੀ, ਤਾਂ ਖੂਨੀ ਦਰਵਾਜ਼ੇ ਦਾ ਛੱਜਾ ਗਿਰਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਵਧੇਰੇ ਲੋਕਾਂ ਦੇ ਕੰਨਾਂ ਤੱਕ ਖ਼ਬਰ ਪਹੁੰਚਣ ਤੋਂ ਪਹਿਲਾਂ ਹੀ ਉਹ ਕੰਵਰ ਨੂੰ ਕਿਲ੍ਹੇ ਵਿੱਚ ਲੈ ਗਿਆ। ਓਥੇ ਬੜੀ ਬੇਰਹਿਮੀ ਨਾਲ ਰਾਜਾ ਧਿਆਨ ਸਿੰਘ ਨੇ ਪੱਥਰਾਂ ਨਾਲ ਕੁੱਟ-ਕੁੱਟ ਕੇ ਕੰਵਰ ਨੌਨਿਹਾਲ ਸਿੰਘ ਦਾ ਸਿਰ ਫਿਹ ਦਿੱਤਾ। ਏਸ ਤਰ੍ਹਾਂ ਦੋਵੇਂ ਪਿਉ ਪੁੱਤਰ ਇੱਕੇ ਦਿਨ ਡੋਗਰਾਗਰਦੀ ਦਾ ਸ਼ਿਕਾਰ ਹੋ ਗਏ।
ਰਾਜ ਮਹਿਲ ਵਿੱਚ ਕੰਵਰ ਦੀ ਮਾਤਾ ਮਹਾਰਾਣੀ ਚੰਦ ਕੌਰ ਚੋਖੇ ਰਸੂਖ਼ ਵਾਲੀ ਸੀ। ਕੰਵਰ ਦੀ ਮੌਤ ਉੱਤੇ ਉਹ ਡੋਗਰਿਆਂ ਵਿਰੁੱਧ ਸਿੱਖ ਫ਼ੌਜ ਨੂੰ ਭੜਕਾ ਸਕਦੀ ਸੀ। ਉਹਨੂੰ ਫਾਹੁਣ ਵਾਸਤੇ ਧਿਆਨ ਸਿੰਘ ਨੇ ਰਾਜ- ਗੱਦੀ ਉਹਦੇ ਪੇਸ਼ ਕਰ ਦਿੱਤੀ। ਰਾਜ ਦੇ ਲਾਲਚ ਵਿੱਚ ਉਹਨੇ ਚੁੱਪ ਕਰਕੇ ਪੁੱਤਰ ਦੀ ਮੌਤ ਦਾ ਸੱਲ ਸਹਿ ਲਿਆ। ਕੰਵਰ ਦੇ ਘਰ ਬਾਲ ਹੋਣ ਵਾਲਾ ਸੀ। ਹੋਣ ਵਾਲੇ ਬਾਲ ਦੇ ਸਰਪ੍ਰਸਤ ਦੀ ਹੈਸੀਅਤ ਵਿੱਚ, ਮਹਾਰਾਣੀ ਚੰਦ ਕੌਰ ਤਖ਼ਤ 'ਤੇ ਬੈਠੀ। ਉਹਨੇ ਆਪਣਾ ਵਜ਼ੀਰ ਸ. ਅਤਰ ਸਿੰਘ ਸੰਧਾਵਾਲੀਏ ਨੂੰ ਬਣਾ ਲਿਆ।
ਰਾਜਾ ਧਿਆਨ ਸਿੰਘ ਕੁਛ ਦਿਨਾਂ ਵਾਸਤੇ ਲਾਹੌਰ ਛੱਡ ਕੇ ਜੰਮੂ ਚਲਾ ਗਿਆ। ਪਰ ਉਹਦੀ ਸਿਆਸੀ ਕਾਰਵਾਈ ਓਵੇਂ ਜਾਰੀ ਰਹੀ। ਚੰਦ ਕੌਰ ਨੂੰ ਉਹਨੇ ਮਸਾਂ ਦੋ ਮਹੀਨੇ ਨੌਂ ਦਿਨ ਰਾਜ ਕਰਨ ਦਿੱਤਾ। ਹੁਣ ਉਹਨੇ ਕੰਵਰ ਸ਼ੇਰ ਸਿੰਘ ਨੂੰ ਅੱਗੇ ਲਿਆਂਦਾ। ਰਾਜ ਦੇ ਲਾਰੇ ਉੱਤੇ ਕੰਵਰ ਸ਼ੇਰ ਸਿੰਘ ਫ਼ੌਜਾਂ ਲੈ ਕੇ ਲਾਹੌਰ ਆ ਗਿਆ।
ਜ਼ਰਾ ਸਿਆਸੀ ਸ਼ਾਤਰਾਂ ਦੀ ਚਾਲ ਵੇਖੋ। ਰਾਜਾ ਧਿਆਨ ਸਿੰਘ ਸ਼ੇਰ ਸਿੰਘ ਵੱਲੇ ਸੀ ਤੇ ਉਹਦਾ ਵੱਡਾ ਭਰਾ ਗੁਲਾਬ ਸਿੰਘ ਤੇ ਪੁੱਤਰ ਹੀਰਾ ਸਿੰਘ ਚੰਦ ਕੌਰ ਵੱਲ। ਦੋਹਾਂ ਧਿਰਾਂ ਨੂੰ ਚੁੱਕ-ਚੁਕਾ ਕੇ ਡੋਗਰਿਆਂ ਨੇ ਲੜਾਈ ਸ਼ੁਰੂ ਕਰਾ ਦਿੱਤੀ। ਲਗਾਤਾਰ ਪੰਜ ਦਿਨ ਆਪਸ ਵਿੱਚ ਤੋਪਾਂ ਬੰਦੂਕਾਂ ਚਲਦੀਆਂ ਰਹੀਆਂ। ਦੋਹਾਂ ਧਿਰਾਂ ਦੇ ਹਜ਼ਾਰਾਂ ਆਦਮੀ ਮਾਰੇ ਗਏ। ਅੰਤ ੧੮ ਜਨਵਰੀ, ੧੮੪੧ ਈ: ਨੂੰ ਰਾਜਾ ਧਿਆਨ ਸਿੰਘ ਨੇ ਵਿਚੋਲਾ ਬਣ ਕੇ ਦੋਹਾਂ ਦੀ ਸੁਲ੍ਹਾ ਕਰਾ ਦਿੱਤੀ। ਚੰਦ ਕੌਰ ਨੂੰ ਜਗੀਰ ਦੇ ਕੇ ਰਾਜ ਭਾਗ ਤੋਂ ਵੱਖਰਾ ਕਰ ਦਿੱਤਾ ਤੇ ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ