Back ArrowLogo
Info
Profile

ਬਣਾ ਦਿੱਤਾ ਗਿਆ। ਧਿਆਨ ਸਿੰਘ ਉਸ ਦਾ ਵਜ਼ੀਰ ਬਣਿਆ। ਸੰਧਾਵਾਲੀਏ ਕੁਛ ਨੱਸ ਗਏ, ਕੁਛ ਕੈਦ ਕਰ ਲੈ ਗਏ।

ਡੋਗਰਿਆਂ ਨੇ ਸ਼ੇਰ ਸਿੰਘ ਨੂੰ ਸਦਾ ਮਹਾਰਾਜਾ ਰੱਖਣ ਵਾਸਤੇ ਅੱਗੇ ਨਹੀਂ ਸੀ ਲਿਆਂਦਾ, ਸਗੋਂ ਕੁਰਬਾਨੀ ਦਾ ਬੱਕਰਾ ਬਣਾਉਣ ਵਾਸਤੇ। ਨੌਨਿਹਾਲ ਸਿੰਘ ਤੋਂ ਪਿੱਛੋਂ ਇੱਕ ਉਹ ਹੀ ਤਾਕਤਵਰ ਸ਼ਾਹਜ਼ਾਦਾ ਰਹਿ ਗਿਆ ਸੀ। ਸ਼ੇਰ ਸਿੰਘ ਦੇ ਤਖ਼ਤ ਸੰਭਾਲਦਿਆਂ ਹੀ ਡੋਗਰਿਆਂ ਨੇ ਉਹਦੇ ਵਿਰੁੱਧ ਸਾਜ਼ਸ਼ਾਂ ਸ਼ੁਰੂ ਕਰ ਦਿੱਤੀਆਂ। ਏਸ ਤਰ੍ਹਾਂ ਦੋ-ਕੁ ਸਾਲ ਨਿਭ ਗਏ। ਇਸ ਵੇਲੇ ਤੱਕ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਤਾਕਤ ਚੰਗੀ ਬਣਾ ਲਈ ਸੀ। ਗਿਆਨੀ ਗੁਰਮੁਖ ਸਿੰਘ ਦੇ ਕਹਿਣ ਉੱਤੇ ਉਹਨੇ ਸੰਧਾਵਾਲੀਆਂ ਨੂੰ ਵੀ ਰਿਹਾਅ ਕਰ ਦਿੱਤਾ। ਉਸ ਦਾ ਬੁਲਾਇਆ ਅਜੀਤ ਸਿੰਘ ਵੀ ਬਾਹਰੋਂ ਆ ਗਿਆ। ਲਹਿਣਾ ਸਿੰਘ, ਅਜੀਤ ਸਿੰਘ, ਕੇਹਰ ਸਿੰਘ ਨੂੰ ਫਿਰ ਪੁਰਾਣੀਆਂ ਜਗੀਰਾਂ ਤੇ ਅਹੁਦੇ ਮਿਲ ਗਏ।

ਇਹ ਵੇਖ ਕੇ ਧਿਆਨ ਸਿੰਘ ਬਹੁਤ ਘਬਰਾਇਆ। ਉਹਨੇ ਮਹਾਰਾਣੀ ਜਿੰਦਾਂ ਦਾ ਆਸਰਾ ਲਿਆ। ਇੱਕ ਤਾਂ ਮਹਾਰਾਣੀ ਜਿੰਦਾਂ ਦਾ ਨਾਮ ਲੋਕਾਂ ਨੂੰ ਬੜਾ ਅਪੀਲ ਕਰਦਾ ਸੀ ਤੇ ਦੂਜਾ ਉਸ ਦੇ ਭਰਾ ਸ. ਜਵਾਹਰ ਸਿੰਘ ਦੀ ਵੀ ਚੰਗੀ ਤਾਕਤ ਸੀ।

ਇਕ ਦਿਨ ਸਵੇਰੇ-ਸਵੇਰੇ ਹੀ ਰਾਜਾ ਧਿਆਨ ਸਿੰਘ ਮਹਾਰਾਣੀ ਜਿੰਦਾਂ ਦੇ ਜਾ ਹਾਜ਼ਰ ਹੋਇਆ। ਥੋੜ੍ਹਾ ਚਿਰ ਸ਼ੇਰੇ ਪੰਜਾਬ ਦੇ ਸੋਗ ਤੇ ਜਿੰਦਾਂ ਦੇ ਦੁੱਖ ਤਕਲੀਫ਼ਾਂ ਬਾਰੇ ਗੱਲਾਂ-ਬਾਤਾਂ ਹੁੰਦੀਆਂ ਰਹੀਆਂ। ਅੰਤ ਡੋਗਰਾ ਆਪਣੇ ਅਸਲੀ ਨਿਸ਼ਾਨੇ ਵੱਲੇ ਆ ਗਿਆ। ਉਹਨੇ ਬੜਾ ਗੰਭੀਰ ਚਿਹਰਾ ਬਣਾ ਕੇ ਕਿਹਾ, "ਮਹਾਰਾਣੀ ਸਾਹਿਬ। ਅੱਗੇ ਇੱਕ ਵਾਰ ਬੜੀ ਮੁਸ਼ਕਲ ਨਾਲ ਇਸ ਰਾਜ ਨੂੰ ਅੰਗਰੇਜ਼ਾਂ ਦੇ ਜਾਲ ਵਿੱਚ ਫਸਣ ਤੋਂ ਬਚਾਇਆ ਸੀ, ਪਰ ਇਸ ਵਾਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਓਦੋਂ ਸਿੱਖਾਂ ਕੋਲ ਕੰਵਰ ਨੌਨਿਹਾਲ ਸਿੰਘ ਮੌਜੂਦ ਸੀ। ਉਸ ਜਵਾਨ ਨੇ ਮਰਦਾਂ ਵਾਲੀ ਹਿੰਮਤ ਕੀਤੀ ਤੇ ਆਪਣੀ ਕੌਮ ਨੂੰ ਬਚਾ ਲਿਆ। ਪਰ ਮੈਂ ਦੁਖੀ ਦਿਲ ਨਾਲ ਸੋਚਦਾ ਹਾਂ ਕਿ ਹੁਣ ਪੰਥ ਤੇ ਪੰਜਾਬ ਦਾ ਕੀ ਬਣੇਗਾ ?"

"ਰਾਜਾ ਸਾਹਿਬ। ਮੈਨੂੰ ਤੁਹਾਡੀ ਗੱਲ ਦੀ ਸਮਝ ਨਹੀਂ ਪਈ।" ਜਿੰਦਾਂ

28 / 100
Previous
Next