Back ArrowLogo
Info
Profile

ਨੇ ਅਸਲੀ ਭੇਤ ਜਾਨਣ ਦੇ ਇਰਾਦੇ ਨਾਲ ਬੜੀ ਭੋਲੀ ਬਣ ਕੇ ਕਿਹਾ।

"ਓਦੋਂ ਖੋਟੀ ਮੱਤ ਦੇਣ ਵਾਲਾ ਸ. ਚੇਤ ਸਿੰਘ ਸੀ ਤੇ ਲਾਈਲੱਗ ਸੀ ਮਹਾਰਾਜਾ ਖੜਕ ਸਿੰਘ। ਹੁਣ ਮ. ਸ਼ੇਰ ਸਿੰਘ ਦਾ ਸਲਾਹਕਾਰ ਹੈ ਸ. ਅਜੀਤ ਸਿੰਘ ਸੰਧਾਵਾਲੀਆ। ਚੇਤ ਸਿੰਘ ਨਾਲੋਂ ਅਜੀਤ ਸਿੰਘ ਬਹੁਤ ਚਲਾਕ ਹੈ। ਇਹ ਚੋਖਾ ਚਿਰ ਅੰਗਰੇਜ਼ਾਂ ਦੇ ਰਾਜ ਵਿੱਚ ਰਹਿ ਆਇਆ ਹੈ। ਬੜੀਆਂ ਇਤਬਾਰੀ ਖ਼ਬਰਾਂ ਤੋਂ ਪਤਾ ਲਗਦਾ ਏ, ਕਿ ਮਹਾਰਾਜਾ ਸ਼ੇਰ ਸਿੰਘ ਜਾਂ ਮਾਰਿਆ ਜਾਵੇਗਾ, ਜਾਂ ਅੰਗਰੇਜ਼ਾਂ ਦੇ ਅਧੀਨ ਹੋ ਜਾਵੇਗਾ। ਹੇ ਭਗਵਾਨ! ਸਿੱਖ ਰਾਜ ਹੁਣ ਕਿਵੇਂ ਬਚੇਗਾ ?" ਧਿਆਨ ਸਿੰਘ ਨੇ ਲੰਮਾ ਸਾਰਾ ਹਉਕਾ ਭਰਿਆ, ਜਿਵੇਂ ਉਹਨੂੰ ਸੱਚੇ ਦਿਲੋਂ ਦੁੱਖ ਸੀ।

"ਮੇਰੇ ਕੋਲ ਇਹ ਗੱਲਾਂ ਕਰਨ ਦਾ ਕੀ ਭਾਵ ? ਆਪ ਕੀ ਚਾਹੁੰਦੇ ਹੋ ?" ਜਿੰਦਾਂ ਸਭ ਕੁਛ ਸਾਫ਼ ਸ਼ਬਦਾਂ ਵਿੱਚ ਸੁਣਨਾ ਚਾਹੁੰਦੀ ਸੀ।

"ਸਰਕਾਰ! ਖ਼ਾਨਦਾਨੀ ਸ਼ੁੱਧ ਲਹੂ ਹੀ ਰਾਜ ਕਰ ਸਕਦਾ ਹੈ ਤੇ ਅਜਿਹਾ ਪਵਿੱਤਰ ਖੂਨ ਮੈਨੂੰ ਕੰਵਰ ਦਲੀਪ ਸਿੰਘ ਵਿੱਚ ਹੀ ਨਜ਼ਰ ਆ ਰਿਹਾ ਹੈ। ਜੇ ਆਪ ਮੇਰੀ ਮਦਦ ਕਰੋ, ਤਾਂ ਮ. ਸ਼ੇਰ ਸਿੰਘ ਦੇ ਬਾਅਦ ਕੰਵਰ ਦਲੀਪ ਸਿੰਘ ਨੂੰ ਪੰਜਾਬ ਦੀ ਰਾਜ ਗੱਦੀ ਦਿੱਤੀ ਜਾ ਸਕਦੀ ਹੈ।" ਇਹ ਕਹਿ ਕੇ ਧਿਆਨ ਸਿੰਘ ਨੇ ਬੜੀ ਤਿੱਖੀ ਨਜ਼ਰ ਜਿੰਦਾਂ ਦੇ ਚਿਹਰੇ 'ਤੇ ਟਿਕਾ ਦਿੱਤੀ।

ਦੋ ਮਿੰਟ ਬਿਲਕੁਲ ਚੁੱਪ ਛਾਈ ਰਹੀ। ਫਿਰ ਜਿੰਦਾਂ ਨੇ ਬੜੇ ਧਿਆਨ ਨਾਲ ਧਿਆਨ ਸਿੰਘ ਦੇ ਚਿਹਰੇ ਵੱਲੇ ਤਕਦਿਆਂ ਪੁੱਛਿਆ, "ਰਾਜਾ ਸਾਹਿਬ! ਸਾਫ਼ ਸ਼ਬਦਾਂ ਵਿੱਚ ਕਹੋ। ਮੈਥੋਂ ਆਪ ਕੀ ਕਰਾਉਣਾ ਚਾਹੁੰਦੇ ਹੋ?”

"ਆਪ ਨਹੀਂ ਸਮਝ ਸਕਦੇ, ਸਰਕਾਰ! ਕਿ ਮੇਰੇ ਦਿਲ ਵਿੱਚ ਆਪ ਜੀ ਦੀ ਕਿੰਨੀ ਇੱਜ਼ਤ ਹੈ। ਸ਼ੇਰੇ ਪੰਜਾਬ ਨੂੰ ਮੈਂ ਆਪਣੇ ਰਿਜ਼ਕ ਦਾਤਾ ਤੇ ਪਿਤਾ ਸਮਝਦਾ ਸਾਂ। ਉਹਨਾਂ ਦੇ ਨਾਤੇ ਆਪ ਮੇਰੇ ਮਾਤਾ ਤੁੱਲ ਹੋ। ਆਪ ਸੰਧਾਵਾਲੀਆਂ ਲਹਿਣਾ ਸਿੰਘ ਤੇ ਅਜੀਤ ਸਿੰਘ ਨੂੰ ਬੁਲਾ ਕੇ ਆਪਣੇ ਭਰੋਸੇ ਵਿੱਚ ਲਵੋ। ਨਾਲ ਹੀ ਉਹਨਾਂ ਨੂੰ ਮੇਰੇ ਨੇੜੇ ਹੋਣ ਵਾਸਤੇ ਪ੍ਰੇਰਨਾ। ਫਿਰ ਮੈਂ ਸਭ ਕੁਛ ਕਰ ਲਵਾਂਗਾ। ਮ. ਸ਼ੇਰ ਸਿੰਘ ਦੇ ਬਾਅਦ ਦਲੀਪ ਸਿੰਘ

29 / 100
Previous
Next