Back ArrowLogo
Info
Profile

ਗੁਰੂ ਜੀ ਕਹਿੰਦੇ: ਹੋਗੁ ॥

ਫਿਰਿ ਪੰਜ ਰਾਤੀ ਏਸੇ ਤਰਾਂ ਆਂਵਦੀ ਰਹੀ। ਫੇਰ ਇਕ ਦਿਨ ਮੱਥਾ ਟੇਕਕੇ ਨਾਂ ਆਈ। ਫੇਰ ਸਿਖਾਂ ਕਹਿਆ, 'ਜੀ ਪਾਤਿਸਾਹਿ। ਬਾਹਰੀ ਕਰੀਏ, ਕੌਣ ਸੀ ਓਹੁ ਜੀ ?'

ਗੁਰੂ ਜੀ ਬਚਨ ਕੀਤਾ: 'ਏਹ ਧਰਤੀ ਹੈ ਮਾਲਵੇ ਕੀ। ਏਸ ਤੇ ਭਾਰੀ ਮਨਮਤ ਹੋਈ ਹੈ। ਤਾਂ ਹੀ ਹਮੇਸਾ ਆਨ ਕੇ ਹਥ ਜੋੜਦੀ ਹੈ।'

ਚੌਕੀ ਵਾਲਿਆਂ ਸਿੰਘਾਂ ਆਖਿਆ: 'ਜੀ, ਏਸਤੇ ਕੇਹੜੀ ਮਨਮਤ ਹੋਈ ਹੈ ?

ਗੁਰੂ ਜੀ ਬਚਨ ਕੀਤਾ, ‘ਭਾਈ ਪਿਆਰਿਓ! ਇਕ ਰਾਜਾ ਥੀ ਬਿਨਾ- ਪਾਲ, ਤਿਸਨੇ ਬਠਿੰਡਾ ਬਸਾਇਆ ਸੀ। ਬਡਾ ਧਰਮਗ ਹੈਸੀ। ਤਿਸਕੇ ਰਾਜ ਬਿਚ ਨੰਗਾ ਭੁਖਾ ਨਹੀਂ ਸੀ ਕੋਈ ਰਹਿੰਦਾ। ਕਦੇ ਕਾਲ ਭੀ ਨਹੀਂ ਸੀ ਪੈਂਦਾ। ਚੋਰ ਜਾਰ ਕੋਈ ਨਹੀਂ ਹੈਸੀ। ਐਸਾ ਧਰਮ ਦਾ ਰਾਜ ਸੀ। ਨਦੀਆਂ ਕੂਏ ਬਹੁਤ ਸਨਿ, ਕੁਮੇਰ ਕੇ ਸਮਾਨ ਹੈਸੀ ਖਜਾਨਾਂ ਤਿਸਕੇ।'

ਤਾਂ ਸਿੰਘਾਂ ਕਹਿਆ: ਜੀ, 'ਓਸਨੂੰ ਕਿਤਨਾਂ ਚਿਰੁ ਹੋਇਆ?”

ਗੁਰੂ ਜੀ ਕਹਿੰਦੇ: 'ਓਸਨੂੰ ਚੌਦਾਂ ਸੈ ਬਰਸ ਹੋਇਆ। ਓਸ ਨੇ ਕੋਠੀਆਂ ਗਾਲ ਕੇ ਸਤਲੁਜ ਬਿਚ ਕਿਲੇ ਕੀ ਨੀਉ ਰਖੀ ਹੈਸੀ!'

ਤਾਂ ਸਿੰਘਾਂ ਆਖਿਆ: 'ਜੀ ਪਾਤਿਸਾਹਿ, ਓਦੋਂ ਦਾ ਇਟਾਂ ਦਾ ਕਿਲਾ ਕਿਕੂੰ ਰਹਿਆ ??

ਗੁਰੂ ਜੀ ਬਚਨ ਕੀਤਾ: 'ਜਿਵੇਂ ਕੱਤ ਦਾ ਮਹੀਨਾ ਆਉਂਦਾ; ਗੱਦਰ ਤਿਲ ਪਾਉਂਦਾ ਆਵਿਆਂ ਵਿਚਿ, ਇਸ ਕਰਕੇ ਰੇਹੀ ਨਹੀਂ ਲਗਦੀ।  ਤਿਸ ਰਾਜਾ ਕੇ ਸਹਰ ਵਿਚ ਇਕ ਬ੍ਰਹਮਣੀ ਹੈਸੀ, ਤਿਸਕੇ ਘਰ ਪਰਾਹੁਣੇ ਆਏ। ਤਿਸਕੇ ਭੋਜਨ ਕੀਤਾ ਸੁਚ ਪਵਿਤ੍ਰ ਹੋਇਕੇ। ਜਦੋਂ ਭੋਜਨ ਤਿਆਰ ਹੋਇਆ, ਓਦੋਂ ਓਸ ਦਾ ਬਾਲਕ ਰੋਦਨ ਕਰਨੇ ਲਗਾ। ਤਾਂ ਓਹੁ ਕੁਛੜ ਲੈਕੇ ਚੂਚੀ ਦੇਣੇ ਲਗੀ। ਓਸ ਬਾਲਕ ਨੇ ਬਿਸਟਾ ਕਰ ਦਿਤੀ ਚੌਕੇ ਬੀਚ। ਤਾਂ ਓਸ ਬ੍ਰਹਮਣੀ ਐਸਾ ਨੀਚ ਕਰਮ ਕੀਤਾ ਜੈਸਾ ਕੋਈ ਨਾ ਕਰ ਸਕੇ। ਬਿਸਟਾ ਉਤੇ ਆਟਾ ਬਰੂਰ ਦਿਤਾ ਤੇ ਬ੍ਰਹਮਣਾਂ ਨੂੰ ਭੋਜਨ ਖੁਵਾਇਆ। ਅਨਾਜ ਦੇਵਤਾ ਨੇ ਬਿਸ਼ਨ ਦੇਵ ਪਾਸ ਜਾਇ ਫਰਿਆਦ ਕੀਤੀ। ਬਿਸਨ ਦੇਵ ਆਖਿਆ, ਤੇਰੀ ਅਵਗਿਆ ਕਿਸ ਕੀਤੀ? ਐਸਾ ਕੌਣ ਹੈ, ਜਿਸ ਨੇ ਤੈਨੂੰ ਦੁਖਾਇਆ ? ਤੇਰਾ

85 / 114
Previous
Next