ਤਾਂ ਮੈਂ ਭੀ ਅਦਬ ਕਰਦਾ ਹਾਂ। ਮੇਰੇ ਤੇ ਕੌਣ ਬਲੀ ਹੈ ?
ਤਾਂ ਅਨਾਜ ਦੇਵਤੇ ਆਖਿਆ,
ਤੇਰੇ ਤੇ ਬਲੀ ਓਹੁ ਜਿਸਦੇ ਦੇਸ਼ ਕਾਲ ਨਾਂ ਪਾਇ। ਕੋਈ ਨੰਗਾ ਭੁਖਾ ਨਾ ਰਹੇ ਐਸਾ ਰਾਜਾ ਬਿਨਾਂਪਾਲ ਤਿਸਦੇ ਸ਼ਹਿਰ ਵਿਚ ਮੇਰੇ ਮੁਹਿ ਬਿਸਟਾ ਦਿਤੀ। ਤਿਸਕੀ ਅਵਗਿਆ ਸੁਣਕੇ ਸਰਬ ਦੇਵਤਾ ਕੈਂਪ ਹੋਏ। ਬਿਸਨਦੇਵ ਛਨਿਛਰ ਦੇਵਤਾ ਕੋ ਆਗਿਆ ਕਰੀ ਜੋ ਬਾਰਾਂ ਬਰਸ ਕਾ ਕਾਲ ਪਾਓ। ਕੂਇਆਂ ਕਾ ਪਾਣੀ ਸੁਕਿ ਜਾਇ। ਖਾਤਿਆਂ ਕਾ ਅਨਾਜ ਮੁਕ ਜਾਇ। ਨਦੀ ਨਾਲਾ ਬੰਦ ਹੋਇ ਜਾਇ। ਧਰਤੀ ਖਾਰੀ ਕਰ ਦੇਹਿ ਸਤਾਂ ਦਿਹਾਂ ਵਿਚ। ਤਾਂ ਛਨਿਛਰ ਦੇਵਤੇ ਤਿਸ ਰਾਜੇ ਨੂੰ ਆਖਿਆ:- ਤੂੰ ਚਲਿਆ ਜਾਹਿ,
ਤੇਰੇ ਰਾਜ ਉਤੇ ਮਹਾਰਾਜ ਕੀ ਕਰੋਪੀ ਹੋਈ ਹੈ। ਤੂੰ ਧਰਮੱਗ ਰਾਜਾ ਹੈਂ। ਮੈਂ ਤੈਨੂੰ ਕਹਿ ਦਿਤਾ,
ਐਥੇ ਸਤਾਂ ਦਿਹਾਂ ਨੂੰ ਕੁਛ ਨਹੀ ਰਹੂ । ਤਾਂ ਓਹ ਰਾਜਾ ਉਜੈਨ ਬਿਕ੍ਰਮਾਜੀਤ ਕੇ ਸ਼ਹਿਰ ਜਾਇ ਰਹਿਆ। ਓਸ ਨੂੰ ਭੀ ਮਾਲਵਾ ਕਹਿੰਦੇ ਹੈਨ। ਗੁਰੂ ਜੀ ਕਹਿੰਦੇ: ‘ਧਰਤੀ ਸੀ,
ਹੁਣ ਬਖਸੀ ਹੋਈ ਹੈ। ਸਮਾਂ ਪਾਇਕੇ ਸਭ ਪਦਾਰਥ ਹੋਣਗੇ।'
ਬਰਾੜ ਸੁਣਕੇ ਵਡੇ ਖੁਸੀ ਹੋਏ* ॥੯੩॥
94. ਝੂਲਣ ਸਿੰਘ
ਅਗੇ ਸਾਖੀ ਹੋਰ ਚਲੀ।
ਗੁਰੂ ਜੀ ਸਿਕਾਰ ਚੜੇ ਸਨ। ਝੂਲਣ ਸਿੰਘ ਦੁਤਾਰਾ ਵਜਾਇੰਦਾ, ਪਰ ਬਹੁਤ ਚੰਗਾ। ਗੁਰੂ ਜੀ ਕੇ ਮਹਿਲਾਂ ਕੀ ਟਹਿਲਣ ਕਹਿੰਦੀ: 'ਮਹਿਲਾਂ ਪਾਸ ਵਜਾਇ! ਐਥੇ ਬੈਠਾ ਕੀ ਵਜਾਇੰਦਾ ਹਹਿ??
ਕਹਿੰਦਾ: ‘ਮਾਤਾ ਜੀ ਕਹਿੰਦੇ ਹੈਨਿ ਕਿ ਤੂੰਹੀ ਕਹਿੰਦੀ ਹੈ?'
'ਕਹਿੰਦੀ ਤਾਂ ਮੈਂ ਹੀ ਹਾਂ, ਪਰ ਗੁਸੇ ਨਾਂਹੀ ਹੋਣ ਦਿੰਦੀ, ਤੂੰ ਚਲੁ।'
'ਝੂਲਣ ਸਿੰਘ ਦੁਤਾਰਾ ਵਜਾਉਣ ਆਇਆ ਹੈ।`
ਮਾਤਾ ਜੀ ਕਹਿਆ: 'ਸਬਦੁ ਪੜੇਗਾ?’
* ਕਵੀ ਸੰਤੋਖ ਸਿੰਘ ਨੇ ਮਾਲਵੇ ਦੀ ਧਰਤੀ ਦਾ ਇਕ ਕੰਨ੍ਯਾ ਦੇ ਭੇਸ ਵਿਚ ਗੁਰੂ ਕੀ ਹਜੂਰੀ ਵਿਚ ਆਉਣਾ ਤੇ ਸਾਰੇ ਦੇਸ਼ ਨੂੰ ਧਨ ਉਪਜਾਊ ਕਰਨ ਹਿਤ ਅਰਦਾਸ ਕਰਨੇ ਦਾ ਸੰਖੇਪ ਪ੍ਰਸੰਗ ਐਨ ੧ ਦੇ ਅੰਸੂ ੨੪ ਦੇ ਸ਼ੁਰੂ ਵਿਚ ਦਿਤਾ ਹੈ ਤੇ ਮਾਲਵੇ ਨੂੰ ਵਰ ਮਿਲਨੇ ਅੰਸੂ ੨੯ ਦੇ ਅਖੀਰ ਦਿਤੇ ਹਨ ਪਰ ਇਹ ਐਨ ਅਵਗਯਾ ਦੀ ਪੁਰਾਣਕ ਕਥਾ ਕਵੀ ਜੀ ਨੇ ਸ੍ਵੀਕਾਰ ਨਹੀਂ ਕੀਤੀ।