Back ArrowLogo
Info
Profile

ਮੈਨੂੰ ਅਰਥ ਸੁਣਾਉਂਦੇ ਹੋਏ ਕਹਿਣ ਲੱਗੇ ਕਿ ਗੁਜਰਾਂ ਦੀ ਗਵਾਰ ਜਾਤ ਵਿਚ ਜਨਮ ਲੈ ਲਿਆ ਹੈ ਰਾਧਾ ਨੇ। ਜੇ ਰਾਧਾ ਵਰਗੀ ਗਵਾਰਨ ਆਪਣਾ ਸਹੁ ਕ੍ਰਿਸ਼ਨ ਹਾਸਿਲ ਕਰ ਸਕਦੀ ਹੈ, ਜੇ ਉਹ ਆਪਣਾ ਪ੍ਰੇਮੀ ਕ੍ਰਿਸ਼ਨ ਪ੍ਰਾਪਤ ਕਰ ਸਕਦੀ ਹੈ ਤਾਂ ਉੱਚੀ ਜਾਤ ਦਾ ਮਾਣ ਕਰਨ ਵਾਲਿਆ ! ਤੈਨੂੰ ਰੱਬ ਨਹੀਂ ਮਿਲੇਗਾ। ਮੈਨੂੰ ਕਹਿਣ ਲੱਗੇ-ਐ ਮਨੁੱਖ ! ਤੇਰੀ ਉਮਰ ਐਵੇਂ ਗੁਜ਼ਰਦੀ ਜਾਂਦੀ ਹੈ। ਮਹਾਰਾਜ ! ਚੰਗੀ ਕਦੋਂ ਹੋਵੇਗੀ ? ਕਹਿਣ ਲੱਗੇ- ਜਦੋਂ ਤੂੰ ਆਪਣਾ ਪ੍ਰਮਾਤਮਾ ਸਤਿਨਾਮ ਵਾਹਿਗੁਰੂ ਪਾ ਲਵੇਂਗਾ, ਉਸ ਸਮੇਂ ਤੇਰਾ ਜਨਮ ਸਫਲਾ ਹੋ ਜਾਵੇਗਾ। ਉਮਰ ਤੇਰੀ ਲੇਖੇ ਲੱਗ ਜਾਵੇਗੀ। ਜੇ ਪ੍ਰਮਾਤਮਾ ਨਾ ਪਾਇਆ ਤਾਂ ਗਵਾਰਾ ! ਫਿਰ ਤੇਰੀ ਉਮਰ ਐਵੇਂ ਗੁਜ਼ਰ ਗਈ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ, ਉਹਨਾਂ ਦੀ ਜਿਹੜੀ ਗਵਾਰਪੁਣੇ ਵਾਲੀ ਜਾਤ ਸੀ, ਉਹ ਖ਼ਤਮ ਹੋ ਗਈ। ਹੁਣ ਉਹਨਾਂ ਨੂੰ :-

ਰੇ ਰੇ ਦਰਗਹ ਕਹੈ ਨ ਕੋਊ॥

ਆਉ ਬੈਠੁ ਆਦਰੁ ਸੁਭ ਦੇਊ॥

(ਅੰਗ ੨੫੨)

ਜਿਨ੍ਹਾਂ ਨੇ ਆਪਣੇ ਪਤੀ ਨੂੰ ਪ੍ਰਾਪਤ ਕਰ ਲਿਆ, ਉਹਨਾਂ ਨੂੰ ਰਾਜੇ ਮਹਾਰਾਜੇ ਮੱਥਾ ਟੇਕਣ ਲੱਗ ਪਏ।

ਕਈ ਸੱਜਣ ਗੁਰਮਤਿ ਦੀ ਸਟੇਜ ਉੱਤੇ ਕਹਿੰਦੇ ਹਨ ਕਿ ਫਲਾਨਾ ਬੜਾ ਵਧੀਆ ਬੋਲਦਾ ਹੈ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਕ ਗੁਰਮੁਖ ਸਿੰਘ ਸਾਹਿਬ ਬੈਠੇ ਸਨ ਤੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਉਹਨਾਂ ਨੇ ਬੜੇ ਪ੍ਰਮਾਣ ਦਿੱਤੇ। ਸਮਾਪਤੀ ਤੋਂ ਬਾਅਦ ਉਹਨਾਂ ਨੇ ਰਾਗੀ ਸਿੰਘਾਂ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਕਹਿਣ ਲੱਗੇ-ਪੁੱਤਰੋ ! ਇਹ ਕੀਰਤਨ ਸਿਮਰਨ ਹੈ। ਸਿਮਰਨ ਚਿਮਟਿਆਂ ਨਾਲ ਨਹੀਂ ਹੁੰਦਾ। ਤੁਸਾਂ ਜਿੰਨੇ ਵੀ ਪ੍ਰਮਾਣ ਦਿੱਤੇ ਹਨ, ਬੜੀ ਚੰਚਲਤਾ ਨਾਲ ਦਿੱਤੇ ਹਨ, ਬੜੀ ਚਤੁਰਤਾ ਨਾਲ ਦਿੱਤੇ ਹਨ। ਇਹ ਢੰਗ ਆਪਣਾ ਛੱਡ ਦਿਉ। ਕੀਰਤਨ ਸਿਮਰਨ ਜਾਣ ਕੇ ਕਰੋ। ਗੁਰੂ ਕੇ ਸਿੱਖੋ!

ਬਚਨ ਆਇਆ :-

ਮਨ ਮੇਰੇ ਜਿਨਿ ਅਪੁਨਾ ਭਰਮੁ ਗਵਾਤਾ॥

ਹੇ ਮੇਰੇ ਮਨਾ ! ਜਿਸ ਨੇ ਆਪਣੇ ਅੰਦਰੋਂ ਹਨੇਰਾ ਕੱਢ ਦਿੱਤਾ :-

16 / 60
Previous
Next