Back ArrowLogo
Info
Profile

ਮਾਲਕ ਦੇ ਰਾਹ ਉੱਤੇ ਚੱਲ। ਨਿਰੰਕਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ। ਜਿੱਧਰ ਉਹ ਤੋਰਦਾ ਹੈ, ਉੱਧਰ ਹੀ ਤੁਰਿਆ ਰਹੋ।

ਜਗਿਆਸੂ ਨੇ ਬੇਨਤੀ ਕੀਤੀ- ਸਾਹਿਬ ਜੀ ! ਮੇਰੇ ਅੰਦਰ ਭਰਮ ਦਾ ਹਨੇਰਾ ਹੈ। ਉਸ ਭਰਮ ਦੇ ਹਨੇਰੇ ਵਿਚ ਮੇਰਾ ਪੈਰ ਫਿਸਲ ਜਾਂਦਾ ਹੈ। ਮੈਂ ਕਿਵੇਂ ਸਾਹਿਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਾਂ ?

ਇਸੁ ਲੋਭੀ ਕਾ ਜੀਉ ਟਲ ਪਲੈ॥

ਮੇਰੇ ਅੰਦਰ ਲੋਭ ਦਾ ਹਨੇਰਾ ਹੈ। ਉਸ ਲੋਭ ਦੇ ਹਨੇਰੇ ਵਿਚ ਮੈਂ ਕੁਰਾਹੇ ਪੈ ਜਾਂਦਾ ਹਾਂ। ਮੈਂ ਭਾਣੇ ਵਿਚ ਕਿਵੇਂ ਚੱਲਾਂ ? ਦਰਗਾਹ ਵਿਚੋਂ ਆਵਾਜ਼ ਆਈ ਕਿ ਤੇਰੇ ਅੰਦਰ ਲੋਭ ਦਾ ਹਨੇਰਾ ਹੈ ਤੇ ਉਸ ਹਨੇਰੇ ਵਿਚ ਜੇਕਰ ਤੂੰ ਠੋਕਰਾਂ ਖਾ ਜਾਂਦਾ ਹੈਂ, ਜੇ ਤੂੰ ਡਿੱਗ ਪੈਂਦਾ ਹੈਂ, ਜੇ ਤੂੰ ਰਸਤਿਉਂ ਕੁਰਸਤੇ ਪੈ ਜਾਂਦਾ ਹੈਂ ਤਾਂ ਇਸ ਦੀ ਯੁਕਤੀ ਇਹ ਹੈ ਕਿ ਤੂੰ ਚਾਨਣ ਕਰ ਲੈ। ਦੀਵਾ ਬਾਲ ਲੈ। ਜਗਿਆਸੂ ਨੇ ਜਵਾਬ ਦਿੱਤਾ- ਪਾਤਿਸ਼ਾਹ ! ਨਾ ਮੇਰੇ ਕੋਲ ਦੀਵਾ ਹੈ, ਨਾ ਮੇਰੇ ਕੋਲ ਬੱਤੀ ਹੈ, ਨਾ ਮੇਰੇ ਕੋਲ ਤੇਲ ਹੈ ਅਤੇ ਨਾ ਹੀ ਮੇਰੇ ਕੋਲ ਅੱਗ ਹੈ। ਜੇ ਮੈਂ ਚਾਹਵਾਂ ਤਾਂ ਵੀ ਮੈਂ ਦੀਵਾ ਬਾਲ ਨਹੀਂ ਸਕਦਾ, ਕਿਉਂਕਿ ਇਹ ਚਾਰੇ ਚੀਜ਼ਾਂ ਮੇਰੇ ਕੋਲ ਨਹੀਂ ਹਨ। ਹਜ਼ੂਰ ਜਵਾਬ ਦਿੰਦੇ ਹਨ :-

ਪੋਥੀ ਪੁਰਾਣ ਕਮਾਈਐ॥

ਇਸ ਦੇ ਵਿਚ ਪੁਰਾਨਾਂ ਦਾ ਜ਼ਿਕਰ ਨਹੀਂ। ਪੁਰਾਣੀਆਂ ਪੋਥੀਆਂ, ਜਿਨ੍ਹਾਂ ਦੇ ਵਿਚ ਰੱਬ ਦੇ ਨਾਮ ਦਾ ਜ਼ਿਕਰ ਹੈ। ਰੱਬ ਨੂੰ ਪ੍ਰਾਪਤ ਕਰਨ ਦੇ ਢੰਗ ਤਰੀਕੇ, ਯੁਕਤੀਆਂ ਲਿਖੀਆਂ ਹਨ, ਉਹਨਾਂ ਦੀ ਕਮਾਈ ਕਰ।

ਪੋਥੀ ਪੁਰਾਣ ਕਮਾਈਐ॥

ਭਉ ਵਟੀ ਇਤੁ ਤਨਿ ਪਾਈਐ॥

(ਅੰਗ ੨੫)

ਇਸ ਤਨ ਨੂੰ ਦੀਵਾ ਬਣਾ। ਵਾਹਿਗੁਰੂ ਕੋਲੋਂ ਡਰ ਅਤੇ ਇਸ ਡਰ ਨੂੰ ਬੱਤੀ ਬਣਾ। ਪਰ ਅਸੀਂ ਰੱਬ ਦਾ ਭੈਅ ਹੀ ਨਹੀਂ ਖਾਂਦੇ। ਅਸੀਂ ਤਾਂ ਰੱਬ ਨੂੰ ਇਕ ਖਿਡੌਣਾ ਜਿਹਾ ਹੀ ਸਮਝ ਲਿਆ ਹੈ। ਸਾਡੀਆਂ ਕਰਤੂਤਾਂ ਵੱਲ ਦੇਖ ਕੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਨੇ ਹੋਕਾ ਦੇ ਦਿੱਤਾ:-

18 / 60
Previous
Next