Back ArrowLogo
Info
Profile

ਮਾਥੇ ਤਿਲਕੁ ਹਥਿ ਮਾਲਾ ਬਾਨਾਂ॥

ਲੋਗਨ ਰਾਮੁ ਖਿਲਉਨਾ ਜਾਨਾਂ॥

(ਅੰਗ ੧੧੫੮)

ਲਿਬਾਸ ਵੀ ਸੰਤ ਵਰਗਾ ਹੈ। ਮੱਥੇ 'ਤੇ ਤਿਲਕ ਵੀ ਲਗਾਇਆ ਹੈ ਕਿ ਇਹ ਬ੍ਰਾਹਮਣ ਹੈ। ਹੱਥ ਵਿਚ ਮਾਲਾ ਫੇਰ ਰਿਹਾ ਹੈ, ਪਰੰਤੂ ਅੰਦਰ ਕਪਟ ਹੈ, ਧੋਖਾ ਹੈ। ਲੋਕਾਂ ਨੇ ਰਾਮ ਜੀ ਨੂੰ ਇਕ ਖਿਡੌਣਾ ਸਮਝ ਲਿਆ ਹੈ। ਗੁਰੂ ਕੋਲ ਜਾ। ਗੁਰੂ ਕੋਲੋਂ ਸੱਚ ਨੂੰ ਸਮਝ। ਇਹ ਜਿਹੜਾ ਸੱਚ ਨੂੰ ਸਮਝ ਲੈਣਾ ਹੈ, ਉਹ ਅੱਗ ਹੈ। ਗੁਰੂ ਕੋਲੋਂ ਸੱਚ ਨੂੰ ਬੁੱਝ ਕੇ ਤੇ ਸੱਚ ਨੂੰ ਬੁੱਝਣ ਦੀ ਅੱਗ ਲਿਆ ਕੇ ਉਸ ਦੇ ਨਾਲ ਇਸ ਤਨ ਦੇ ਦੀਵੇ ਵਿਚ ਪਈ ਹੋਈ ਵਾਹਿਗੁਰੂ ਦੇ ਡਰ ਦੀ ਬੱਤੀ ਜਗਾ ਲੈ ਤਾਂ ਚਾਨਣਾ ਹੋ ਜਾਏਗਾ।

ਸਚੁ ਬੂਝਣੁ ਆਣਿ ਜਲਾਈਐ॥

ਇਹੁ ਤੇਲੁ ਦੀਵਾ ਇਉ ਜਲੈ॥

ਕਰਿ ਚਾਨਣੁ ਸਾਹਿਬ ਤਉ ਮਿਲੈ॥

(ਅੰਗ ੨੫)

ਇਹ ਦੀਵਾ, ਇਹ ਤੇਲ, ਇਹ ਅੱਗ ਜਲਾ ਲੈ, ਚਾਨਣਾ ਕਰ ਲੈ, ਤੈਨੂੰ ਸਾਹਿਬ ਮਿਲ ਪਏਗਾ। ਜੇਕਰ ਤੂੰ ਹਨੇਰੇ ਵਿਚ ਰਿਹਾ, ਜੇਕਰ ਤੂੰ ਭਰਮਾਂ ਵਿਚ ਰਿਹਾ ਤਾਂ ਤੈਨੂੰ ਸਾਹਿਬ ਦਾ ਮਿਲਾਪ ਨਹੀਂ ਹੋ ਸਕੇਗਾ। ਆਪਣੇ ਮਨ ਨੂੰ ਧੋ ਲੈ। ਜਿੰਨੇ ਵੀ ਗੁਰੂ ਦੇ ਸਿੱਖ ਹੋ, ਆਪਣੇ ਮਨ ਨੂੰ ਨਿਸ਼ਾਨਾ ਬਣਾ ਕੇ, ਆਪਣੇ ਮਨ ਨੂੰ ਸਾਹਮਣੇ ਰੱਖ ਕੇ ਇਸ ਦੇ ਵਿਚ ਤੀਰ ਮਾਰੋ। ਸੰਸਾਰੀ ਤੌਰ 'ਤੇ ਜਿਹੜਾ ਜਨਮ ਤੋਂ ਸੁਖੀ ਹੈ, ਉਹ ਤਮਾਮ ਲੋਕਾਈ ਨੂੰ ਆਪਣੀ ਨਜ਼ਰ ਨਾਲ ਸੁਖੀ ਦੇਖਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ ਕਿ ਜਿਹੋ ਜਿਹਾ ਮਨੁੱਖ ਦਾ ਆਪਣਾ ਮਨ ਹੁੰਦਾ ਹੈ, ਇਹ ਦੂਜੇ ਦਾ ਮਨ ਵੀ ਉਹੋ ਜਿਹਾ ਸਮਝਦਾ ਹੈ।

ਪਾਂਡਵਾਂ ਦੀ ਮਿਸਾਲ ਸਾਡੇ ਸਾਹਮਣੇ ਹੈ। ਰਾਜ-ਗੁਰੂ ਨੇ ਕਿਹਾ-ਯੁਧਿਸ਼ਟਰਾ ! ਇਕ ਪਾਪੀ ਲੱਭ ਕੇ ਲਿਆ ਅਤੇ ਦੁਰਯੋਧਨ ਨੂੰ ਵੀ ਭੇਜਿਆ ਕਿ ਇਕ ਧਰਮਾਤਮਾ ਲੱਭ ਕੇ ਲਿਆ। ਦੋਵੇਂ ਸਾਰੇ ਪਾਸੇ ਫਿਰ-ਤੁਰ ਕੇ ਵਾਪਸ ਆ ਗਏ। ਰਾਜ-ਗੁਰੂ ਨੇ ਪੁੱਛਿਆ- ਯੁਧਿਸ਼ਟਰਾ ! ਕੋਈ ਪਾਪੀ ਲੱਭਿਆ ਈ ? ਉਹ ਆਪ ਬੜਾ ਨਿਰਮਲ ਸੀ। ਆਪ ਬੜੇ ਉੱਚੇ ਜੀਵਨ ਦਾ ਮਾਲਕ ਸੀ।

19 / 60
Previous
Next