Back ArrowLogo
Info
Profile

ਉਹ ਹੱਥ ਜੋੜ ਕੇ ਕਹਿਣ ਲੱਗਾ- ਮਹਾਰਾਜ ! ਅੰਤਰ-ਧਿਆਨ ਹੋ ਕੇ ਵੀ ਦੇਖਿਆ ਹੈ ਤੇ ਫਿਰ ਤੁਰ ਕੇ ਵੀ ਦੇਖਿਆ ਹੈ ਪਰੰਤੂ ਦੁਨੀਆਂ ਵਿਚ ਮੈਨੂੰ ਪਾਪੀ ਕਿਤੇ ਵੀ ਕੋਈ ਨਹੀਂ ਲੱਭਿਆ। ਦੁਰਯੋਧਨ ਨੂੰ ਪੁੱਛਿਆ ਕਿ ਤੂੰ ਕੋਈ ਧਰਮਾਤਮਾ ਲੱਭ ਕੇ ਲਿਆਇਆ ਹੈਂ ? ਦੁਰਯੋਧਨ ਕਹਿਣ ਲੱਗਾ ਕਿ ਇਕ-ਇਕ ਬੰਦੇ ਦੀ ਛਾਨ ਬੀਨ ਕਰ ਕੇ ਦੇਖਿਆ ਹੈ, ਪਰੰਤੂ ਦੁਨੀਆਂ ਵਿਚ ਮੈਨੂੰ ਕੋਈ ਧਰਮਾਤਮਾ ਨਹੀਂ ਲੱਭਿਆ।

ਰਾਜ-ਗੁਰੂ ਬੜਾ ਹੈਰਾਨ ਹੋਇਆ ਅਤੇ ਕਹਿਣ ਲੱਗਾ ਕਿ ਯੁਧਿਸ਼ਟਰ ! ਤੂੰ ਕਹਿੰਦਾ ਹੈਂ ਕਿ ਦੁਨੀਆਂ ਵਿਚ ਪਾਪੀ ਕੋਈ ਨਹੀਂ ਪਰੰਤੂ ਦੁਰਯੋਧਨ ਕਹਿੰਦਾ ਹੈ ਕਿ ਦੁਨੀਆਂ ਵਿਚ ਧਰਮਾਤਮਾ ਹੀ ਕੋਈ ਨਹੀਂ। ਦੁਨੀਆਂ ਇਕ ਹੈ, ਦੇਖਣ ਵਾਲੇ ਤੁਸੀਂ ਦੋ ਹੋ। ਰਾਜ-ਗੁਰੂ ਕਹਿਣ ਲੱਗਾ-ਬੇਟਾ! ਜਿਹੜਾ ਆਪ ਪਾਪੀ ਹੈ, ਉਸ ਦੇ ਲਈ ਸਾਰੇ ਪਾਪੀ ਹਨ। ਜਿਹੜਾ ਆਪ ਧਰਮਾਤਮਾ ਹੈ, ਉਸ ਦੇ ਲਈ ਸਾਰੇ ਧਰਮਾਤਮਾ ਹਨ। ਹੇ ਦੁਰਯੋਧਨ ! ਤੇਰਾ ਆਪਣਾ ਹੀ ਮਨ ਸ਼ੁੱਧ ਨਹੀਂ, ਇਸ ਲਈ ਤੈਨੂੰ ਸਾਰੀ ਦੁਨੀਆਂ ਹੀ ਮੈਲੀ ਨਜ਼ਰ ਆ ਰਹੀ ਹੈ। ਜਿਨ੍ਹਾਂ ਦਾ ਆਪਣਾ ਆਪਾ ਧੋਤਾ ਗਿਆ ਹੈ, ਉਹ ਕਿਸੇ ਨੂੰ ਵੀ ਓਪਰਾ ਸਮਝਦੇ ਹੀ ਨਹੀਂ। ਉਹ ਕਹਿੰਦੇ ਹਨ :-

ਬੁਰਾ ਭਲਾ ਕਹੁ ਕਿਸ ਨੋ ਕਹੀਐ॥

(ਅੰਗ ੩੫੩)

ਗੁਰੂ ਗ੍ਰੰਥ ਸਾਹਿਬ ਵਿਚ ਹਜ਼ੂਰ ਫ਼ੁਰਮਾਂਦੇ ਹਨ :-

ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ॥

(ਅੰਗ ੬੧੧)

ਮੈਂ ਕਿਸੇ ਗੱਲੋਂ ਵੀ ਜਹਾਨ ਨੂੰ ਨਿੰਦਣਾ ਨਹੀਂ, ਕਿਉਂਕਿ ਇਹ ਮੇਰੇ ਖਸਮ ਦਾ ਬਣਾਇਆ ਹੋਇਆ ਹੈ।

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥

(ਅੰਗ ੪੬੩)

ਇਹ ਵਾਹਿਗੁਰੂ ਦੇ ਰਹਿਣ ਦੀ ਕੋਠੜੀ ਹੈ। ਇਸ ਦੇ ਵਿਚ ਮੇਰਾ ਨਿਰੰਕਾਰ ਵੱਸਦਾ ਹੈ, ਪਰੰਤੂ ਵੱਸਦਾ ਹੋਇਆ ਉਸ ਨੂੰ ਹੀ ਨਜ਼ਰ ਆਉਂਦਾ ਹੈ ਜਿਸ ਦਾ ਆਪਣਾ ਮਨ ਸ਼ੁੱਧ ਹੋ ਗਿਆ ਹੋਵੇ। ਜੇ ਤੇਰਾ ਦਿਲ ਧੋਤਾ ਜਾਏ,

20 / 60
Previous
Next