Back ArrowLogo
Info
Profile

ਫਿਰ ਜਿਸ ਨੂੰ ਤੂੰ ਟੋਇਆਂ ਟਿੱਬਿਆਂ ਉੱਤੇ ਲੱਭਦਾ ਫਿਰਦਾ ਹੈਂ, ਜੰਗਲਾਂ ਵਿਚ ਲੱਭਦਾ ਫਿਰਦਾ ਹੈਂ, ਉਹ ਸੱਜਣ ਵਾਹਿਗੁਰੂ ਤੇਰੇ ਅੰਦਰ ਹੀ ਬੈਠਾ ਹੋਇਆ ਤੈਨੂੰ ਲੱਭ ਪਵੇਗਾ। ਜੇਕਰ ਤੇਰੀਆਂ ਅੱਖਾਂ ਨੂੰ ਦੇਖਣ ਦੀ ਜਾਚ ਆ ਜਾਏ, ਜੇਕਰ ਤੈਨੂੰ ਆਪਣਾ ਆਪ ਵਾਰਨਾ ਆ ਗਿਆ, ਤਾਂ ਫਿਰ ਤੂੰ ਇਹ ਸਮਝ ਲਈ ਕਿ ਤੈਨੂੰ ਉਹ ਦੌਲਤ ਮਿਲ ਗਈ ਹੈ ਜਿਸ ਨੇ ਕਦੀ ਨਾਸ਼ ਹੀ ਨਹੀਂ ਹੋਣਾ।

ਜਿਹੜੇ ਵੀ ਰੱਬ ਤੱਕ ਪਹੁੰਚੇ ਹੋਏ ਨਾਮ ਸਿਮਰਨ ਵਾਲੇ ਬੰਦੇ ਹਨ, ਉਹਨਾਂ ਦੀ ਸੇਵਾ ਵਿਚੋਂ ਇਕ ਧਨ ਲੱਭਦਾ ਹੈ ਤੇ ਉਹ ਅਜਿਹਾ ਧਨ ਹੈ ਜਿਸ ਧਨ ਨੂੰ ਬਾਦਸ਼ਾਹਾਂ ਕੋਲੋਂ ਨਹੀਂ ਲੱਭਿਆ ਜਾ ਸਕਦਾ। ਉਹ ਦੌਲਤ ਸਾਧ ਸੰਗਤ ਵਿਚੋਂ ਹੀ ਲੱਭਦੀ ਹੈ ਅਤੇ ਉਸ ਦੌਲਤ ਨੂੰ ਹੀ ਨਾਮ ਧਨ ਕਹਿੰਦੇ ਹਨ। ਉਹ ਹੀ ਮੁਕੰਮਲ ਤੇ ਸੰਪੂਰਨ ਸ਼ਾਹ ਹੈ ਜਿਸ ਦੇ ਹਿਰਦੇ ਵਿਚ ਸਤਿਨਾਮ ਵਾਹਿਗੁਰੂ ਵੱਸਦਾ ਹੈ। ਜਿਹੜਾ ਵਾਹਿਗੁਰੂ ਹੈ, ਉਸ ਨੇ ਸੁੱਖ ਤੇ ਦੁੱਖ ਦਾ ਸੰਜੋਗ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ।

ਜਦੋਂ ਪਾਕਿਸਤਾਨ ਬਣਿਆ ਸੀ ਤਾਂ ਮੇਰੀ ਉਦੋਂ ਸ਼੍ਰੋਮਣੀ ਕਮੇਟੀ ਵੱਲੋਂ ਡਿਊਟੀ ਸੀ। ਮੈਂ ਬਾਹਰ ਜਾ ਕੇ ਚੱਕਰ ਮਾਰ ਕੇ ਆਇਆ ਕਿ ਕਿੱਥੇ ਕਿੱਥੇ ਸਾਡੇ ਭਰਾ ਬੈਠੇ ਹਨ ? ਮੈਂ ਹਰਿਦੁਆਰ ਚਲਾ ਗਿਆ। ਮੈਨੂੰ ਭੁੱਖ ਲੱਗੀ ਸੀ। ਮੈਂ ਇਕ ਦੁਕਾਨ 'ਤੇ ਰੋਟੀ ਖਾਣ ਚਲਾ ਗਿਆ। ਉਥੇ ਚਾਰ ਕੁ ਬੀਬੀਆਂ ਪਾਕਿਸਤਾਨੋਂ ਆਈਆਂ ਹੋਈਆਂ ਸਨ। ਉਹਨਾਂ ਨੂੰ ਦੇਖ ਕੇ ਮੈਨੂੰ ਇਉਂ ਜਾਪਿਆ ਜਿਵੇਂ ਇਹ ਕਿਸੇ ਰਿਆਸਤ ਦੀਆਂ ਰਾਣੀਆਂ ਹਨ। ਜਦੋਂ ਉਹ ਰੋਟੀ ਖਾਣ ਲਈ ਬੈਠੀਆਂ ਤਾਂ ਗੱਲਾਂ ਹੀ ਉਹਨਾਂ ਨੇ ਅਜਿਹੀਆਂ ਕੀਤੀਆਂ ਕਿ ਮੇਰੀ ਰੋਟੀ ਹਰਾਮ ਹੋ ਗਈ।

ਇਕ ਕਹਿਣ ਲੱਗੀ ਕਿ ਮੇਰਾ ਦਿਉਰ ਵੱਢਿਆ ਗਿਆ ਹੈ। ਦੂਜੀ ਬੋਲੀ- ਮੇਰਾ ਪੁੱਤ ਵੱਢਿਆ ਗਿਆ ਹੈ। ਤੀਜੀ ਬੋਲੀ-ਮੇਰਾ ਜੇਠ ਵੱਢਿਆ ਗਿਆ ਹੈ। ਚੌਥੀ ਬੋਲੀ-ਮੇਰਾ ਮਾਲਕ ਵੱਢਿਆ ਗਿਆ ਹੈ। ਇਹ ਸਭ ਸੁਣ ਕੇ ਮੈਂ ਹੈਰਾਨ ਹੋ ਗਿਆ ਕਿ ਹੇ ਮਨਾ ! ਵੱਢਿਆ ਜਾਏ ਪੁੱਤ ਤੇ ਤੂੰ ਇਸ ਤਰ੍ਹਾਂ ਤਿਆਰ ਹੋਈ ਹੋਵੇਂ ਤਾਂ ਕੋਈ ਮੰਨ ਸਕਦਾ ਹੈ ਕਿ ਤੇਰਾ ਪੁੱਤ ਵੱਢਿਆ ਗਿਆ ਹੈ। ਅਸੀਂ ਅੰਦਰੋਂ ਕੁਝ ਹੋਰ ਹਾਂ, ਪਰੰਤੂ ਬਾਹਰੋਂ ਕੁਝ ਹੋਰ ਜ਼ਾਹਿਰ ਕਰਨਾ

21 / 60
Previous
Next