ਚਾਹੁੰਦੇ ਹਾਂ।
ਜਦੋਂ ਮੈਂ ਚੱਕਰ ਕੱਢਿਆ ਤਾਂ ਕੋਈ ਕਹੇ ਕਿ ਮਹਾਤਮਾ ਗਾਂਧੀ ਦਾ ਬੇੜਾ ਗ਼ਰਕ ਹੋ ਗਿਆ। ਉਸ ਨੇ ਸਾਨੂੰ ਉਜਾੜ ਦਿੱਤਾ। ਘਰ ਸਾਡੇ ਉਜੜ ਗਏ। ਬੱਚੇ ਸਾਡੇ ਪਾਕਿਸਤਾਨ ਵਿਚ ਵੱਢੇ ਗਏ। ਕੋਈ ਕਹੇ ਕਿ ਨਹੀਂ, ਇਹ ਬੇੜਾ ਗਰਕ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤਾ ਹੈ। ਕਿਸੇ ਨੇ ਕਿਹਾ ਕਿ ਨਹੀਂ, ਇਹ ਮਾਸਟਰ ਤਾਰਾ ਸਿੰਘ ਹੀ ਹੈ, ਜਿਸ ਨੇ ਵਕਤ ਨਾ ਪਛਾਣਿਆ ਤੇ ਲਾਹੌਰ ਵਿਚ ਤਲਵਾਰ ਕੱਢ ਕੇ ਮੁਸਲਮਾਨਾਂ ਨਾਲ ਲੜ ਪਿਆ।
ਮੈਂ ਸੋਚਣ ਲੱਗ ਪਿਆ ਕਿ ਗੁਰੂ ਅਰਜਨ ਸਾਹਿਬ ਜੀ ! ਕੀ ਸੁੱਖ ਦੁੱਖ ਦਾ ਦਾਤਾ ਜਵਾਹਰ ਲਾਲ ਹੈ ? ਜਾਂ ਕੀ ਸੁੱਖ ਦੁੱਖ ਦਾ ਦਾਤਾ ਗਾਂਧੀ ਹੈ ? ਜਾਂ ਕੀ ਸੁੱਖ ਦੁੱਖ ਦਾ ਦਾਤਾ ਮਾਸਟਰ ਤਾਰਾ ਸਿੰਘ ਹੈ ? ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ :-
ਦੂਖ ਸੂਖ ਪ੍ਰਭ ਦੇਵਨਹਾਰੁ॥
ਅਵਰ ਤਿਆਗਿ ਤੂ ਤਿਸਹਿ ਚਿਤਾਰੁ॥
ਜੋ ਕਛੁ ਕਰੈ ਸੋਈ ਸੁਖੁ ਮਾਨੁ॥
ਭੂਲਾ ਕਾਹੇ ਫਿਰਹਿ ਅਜਾਨ॥
(ਸੁਖਮਨੀ ਸਾਹਿਬ)
ਸੰਸਾਰ ਨੂੰ ਬਣਾਉਣ ਵਾਲਾ ਸਮਰੱਥ ਵਾਹਿਗੁਰੂ ਹੈ। ਦੁੱਖ ਸੁੱਖ ਦਾ ਸੰਜੋਗ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੋਇਆ ਹੈ। ਕੋਈ ਕਿਸੇ ਨੂੰ ਦੁੱਖ ਨਹੀਂ ਦੇ ਸਕਦਾ। ਸਭ ਤੇਰੇ ਕਰਮ ਹਨ। ਉਹਨਾਂ ਕਰਮਾਂ ਅਨੁਸਾਰ ਵਾਹਿਗੁਰੂ ਤੇਰਾ ਫੈਸਲਾ ਕਰਦਾ ਰਹਿੰਦਾ ਹੈ। ਕਿਸੇ ਨੂੰ ਦੋਸ਼ ਨਾ ਦੇ। ਸਾਧ ਸੰਗਤ ਵਿਚ ਆ ਕੇ, ਨਾਮ ਦਾ ਇਕ ਤਿਨਕਾ ਪ੍ਰਾਪਤ ਕਰ ਕੇ ਜਿਸ ਦਾ ਮਨ ਅੰਦਰੋਂ ਠੰਢਾ ਹੋ ਗਿਆ, ਉਹ ਸਮਝਦਾ ਹੈ ਕਿ ਸਾਰੀ ਹਰਕਤ ਇਸੇ ਠੰਢ ਵਿਚ ਹੀ ਵਿਚਰ ਰਹੀ ਹੈ। ਸਾਰੇ ਨਾਮ ਅਭਿਆਸੀਏ ਹਨ। ਜਿਸ ਦੇ ਮਨ ਨੂੰ ਹਉਮੈ ਦਾ ਰੋਗ ਹੈ, ਅਹੰਕਾਰ ਦਾ ਰੋਗ ਹੈ, ਉਹ ਜੰਮਦਾ ਹੈ, ਮਰਦਾ ਹੈ, ਰੋਂਦਾ ਹੈ। ਰੱਬ ਦੇ ਰਾਹ ਦਾ ਉਸ ਨੂੰ ਪਤਾ ਹੀ ਨਹੀਂ। ਜਿਸ ਦੇ ਨੇਤਰਾਂ ਵਿਚ ਗਿਆਨ ਦਾ ਸੁਰਮਾ ਪੈ ਗਿਆ, ਉਸੇ ਨੂੰ ਹੀ ਚਾਨਣਾ ਹੋ ਗਿਆ। ਜਿਹੜਾ ਅਗਿਆਨੀ ਹੈ, ਉਹ ਜੰਮਦਾ ਹੈ, ਮਰਦਾ ਹੈ। ਜਿਸ ਦੇ ਅੰਦਰ ਨਾਮ ਦਾ ਇਕ ਤਿਨਕਾ ਵੀ ਵਸ