Back ArrowLogo
Info
Profile

ਗਿਆ, ਉਸ ਦੇ ਅੰਦਰ ਅੰਮ੍ਰਿਤ ਹੈ। ਉਸ ਦੇ ਬਚਨਾਂ ਵਿਚ ਅੰਮ੍ਰਿਤ ਹੈ।

ਕਦੀ ਨਾਮ ਨਾਲੋਂ ਆਪਣੀ ਬਿਰਤੀ ਨਾ ਟੁੱਟਣ ਦੇਣ ਵਾਲਾ, ਸਿਖਰ ਦੁਪਹਿਰੇ ਆਪਣੇ ਖੇਤਾਂ ਵਿਚ ਕੰਮ ਪਿਆ ਕਰਦਾ ਹੈ। ਮੁਗ਼ਲਾਂ ਦੇ ਸਿਪਾਹੀ ਆ ਗਏ। ਉਹਨਾਂ ਨੇ ਉਸ ਨੌਜਵਾਨ ਨੂੰ ਦੇਖ ਕੇ ਉਸ ਦੀਆਂ ਬਾਹਾਂ ਫੜੀਆਂ ਅਤੇ ਹੱਥਕੜੀ ਲਗਾ ਕੇ ਲਾਹੌਰ ਲੈ ਗਏ। ਮਾਂ ਨੂੰ ਪਤਾ ਲੱਗਾ। ਭੈਣ ਨੂੰ ਪਤਾ ਲੱਗਾ। ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੀ ਸੰਗਤ ਹੁੰਮ-ਹੁੰਮਾ ਕੇ ਆ ਗਈ। ਸਿਪਾਹੀਆਂ ਨਾਲ ਫੈਸਲਾ ਇਹ ਹੋਇਆ ਕਿ ਇਕ ਤੱਕੜੀ ਦੇ ਛਾਬੇ ਵਿਚ ਗੁਰੂ ਦਾ ਸਿੱਖ ਪਾ ਦਿਉ ਤੇ ਦੂਜੇ ਛਾਬੇ ਵਿਚ ਪਾ ਦਿੰਦੇ ਹਾਂ ਸੋਨਾ। ਜਿੰਨਾ ਸੋਨਾ ਇਸ ਗੁਰੂ ਦੇ ਸਿੱਖ ਨਾਲ ਤੁਲ ਜਾਏ, ਸਿਪਾਹੀਉ ! ਉੱਨਾ ਸੋਨਾ ਲੈ ਜਾਉ ਤੇ ਇਹ ਬੇਗੁਨਾਹ ਗੁਰੂ ਦਾ ਸਿੱਖ, ਇਸ ਨੂੰ ਛੱਡ ਦਿਉ।

ਜਿਸ ਵੇਲੇ ਭਾਈ ਸਾਹਿਬ ਨੂੰ ਪਤਾ ਲੱਗਾ ਕਿ ਸੰਗਤ ਪਿਆਰ ਵੱਸ ਹੋਈ ਮੈਨੂੰ ਸੋਨੇ ਦੇ ਬਦਲੇ ਤੋਲ ਕੇ ਰਿਹਾਅ ਕਰਵਾਉਣਾ ਚਾਹੁੰਦੀ ਹੈ ਤਾਂ ਉਹਨਾਂ ਦੇ ਹੱਥ ਜੁੜ ਗਏ। ਗੁਰੂ ਦੇ ਸਿੱਖੋ ! ਗੁਰੂ ਗੋਬਿੰਦ ਸਿੰਘ ਜੀ ਦੇ ਭਾਣੇ ਵਿਚ ਦਖ਼ਲ ਨਾ ਦਿਉ। ਜੋ ਗੁਰੂ ਦੀ ਆਗਿਆ ਹੈ, ਉਸ ਨੂੰ ਸਤਿ ਕਰਕੇ ਮੰਨ ਲਉ। ਮਾਇਆ ਦਾ ਜਾਲ ਵਿਛਾ ਕੇ, ਮੈਨੂੰ ਲੋਭ ਲਾਲਚ ਵਿਚ ਪਾ ਕੇ, ਨਿਰੰਕਾਰ ਨਾਲੋਂ ਤੋੜ ਕੇ ਅਤੇ ਸੰਸਾਰ ਨਾਲ ਜੋੜ ਕੇ ਮੇਰੇ ਨਾਲ ਖੇਡ ਨਾ ਖੇਡੋ। ਮਾਂ ਕਹਿਣ ਲੱਗੀ- ਪੁੱਤਰਾ ! ਪਿਉ ਤੇਰਾ ਪ੍ਰਲੋਕ ਦਮਨ ਕਰ ਗਿਆ ਹੈ। ਮੇਰੇ ਮਾਲਕ ਦੀ ਨਿਸ਼ਾਨੀ ਇਕ ਤੂੰਹੀਉਂ ਤੂੰ ਹੈਂ। ਤੇਰੇ ਵਿਚੋਂ ਮੈਨੂੰ ਤੇਰੇ ਪਿਤਾ ਦੇ ਦਰਸ਼ਨ ਵੀ ਹੋ ਜਾਂਦੇ ਹਨ। ਭੈਣ ਕਹਿਣ ਲੱਗੀ- ਵੀਰਿਆ ! ਤੂੰ ਮੇਰਾ ਵੀਰ ਹੈਂ ਅਤੇ ਮੈਂ ਤੇਰੀ ਇਕੱਲੀ ਭੈਣ ਹਾਂ। ਤੂੰ ਅਜੇ ਮੇਰਾ ਵਿਆਹ ਕਰਨਾ ਹੈ। ਕੀ ਭਾਣਾ ਵਰਤਾਉਣ ਲੱਗਾ ਹੈਂ ?

ਪ੍ਰਭੂ ਦੇ ਰੰਗ ਵਿਚ ਰੰਗੇ ਹੋਏ ਸਿੱਖ ਨੇ ਮਾਂ ਤੇ ਭੈਣ ਨੂੰ ਜਵਾਬ ਦਿੱਤਾ ਕਿ ਮਾਇਆ ਦਾ ਰੂਪ ਬਣ ਕੇ, ਛੱਲ ਕੇ ਮੇਰੇ ਸਾਹਮਣੇ ਕੋਈ ਦੀਵਾਰ ਖੜੀ ਨਾ ਕਰੋ। ਮੈਂ ਗੁਰੂ ਦੇ ਭਾਣੇ ਵਿਚ ਕੁਰਬਾਨੀ ਦੇਣ ਚੱਲਿਆ ਹਾਂ। ਗੁਰੂ ਦਾ ਸਿੱਖ ਉਹ ਹੈ ਜਿਸ ਨੂੰ ਗੁਰੂ ਦਾ ਭਾਣਾ ਮਿੱਠਾ ਲੱਗੇ। ਜਿਹੜਾ ਗੁਰੂ ਦੇ ਭਾਣੇ ਵਿਚ ਮਸਤ ਹੋ ਜਾਏ।

23 / 60
Previous
Next