ਕਮਾਲੇ ਕਰਾਮਾਤ
(ਭੂਮੀਆ ਚੋਰ ਅਤੇ ਭਾਈ ਸੀਰਾ)
ਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ !
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਹਿ॥
ਹਰਿ ਰਸੁ ਪੀਵਹੁ ਪੁਰਖ ਗਿਆਨੀ॥
(ਅੰਗ ੬੧੧)
ਸਾਧ ਸੰਗਤ ਜੀ ! ਜਿਹੜਾ ਬਚਨ ਜਿਸ ਦੀ ਵੀ ਰਸਨਾ ਉੱਤੇ ਚੜ੍ਹ ਜਾਏ, ਉਹ ਫਿਰ ਉਸ ਬਚਨ ਵਿਚ ਹੀ ਰਮਿਆ ਜਾਂਦਾ ਹੈ। ਮੈਨੂੰ ਜਦੋਂ ਮਹਾਂਪੁਰਸ਼ਾਂ ਦੀ ਸੰਗਤ ਵਿਚ ਚਾਰ ਅੱਖਰ ਸਿੱਖਣ ਦਾ ਮੌਕਾ ਪ੍ਰਾਪਤ ਹੋਇਆ ਤਾਂ ਉਹਨਾਂ ਨੇ ਇਕ ਦਿਨ ਮੌਜ ਵਿਚ ਇਹ ਗੱਲ ਮੈਨੂੰ ਕਹਿ ਦਿੱਤੀ ਕਿ ਕੀ ਤੂੰ ਹਰਿ ਦੇ ਅਰਥ ਜਾਣਦਾ ਹੈਂ ? ਮੈਂ ਕਿਹਾ- ਮਹਾਂਪੁਰਸ਼ੋਂ ! ਮੈਂ ਸਿੱਖਣ ਲਈ ਹੀ ਤੁਹਾਡੇ ਚਰਨਾਂ ਵਿਚ ਆਇਆ ਹਾਂ। ਮਹਾਂਪੁਰਸ਼ ਕਹਿਣ ਲੱਗੇ :-
ਹਰਿ ਬੋਲਿਉ ਹਰਿ ਨੇ ਸੁਣਿਉ ਹਰਿ ਗਇਉ ਹਰਿ ਕੇ ਪਾਸ॥
ਹਰਿ ਤੋ ਹਰਿ ਮੇਂ ਮਿਲ ਗਇਉ ਹਰਿ ਰਸ ਚਲਿਉ ਨਿਰਾਸ॥
ਕਿਸੇ ਥਾਂ ਹਰਿ ਬੈਠਾ ਹੋਇਆ ਉਹ ਬੋਲਿਆ। ਦੂਜੇ ਥਾਂ ਹਰਿ ਬੈਠਾ ਹੋਇਆ, ਉਸ ਨੇ ਹਰਿ ਦਾ ਬੋਲਿਆ ਸੁਣਿਆ। ਸੁਣਨ ਵਾਲਾ ਹਰਿ ਦੌੜ ਕੇ ਬੋਲਣ ਵਾਲੇ ਹਰਿ ਦੇ ਕੋਲ ਗਿਆ। ਬੋਲਣ ਵਾਲੇ ਹਰਿ ਨੇ ਲਿਖਿਆ ਹੈ ਕਿ ਹਰਿ ਮੇਰੇ ਵੱਲ ਦੌੜਿਆ ਆ ਰਿਹਾ ਸੀ। ਉਹ ਹਰਿ ਦੇ ਵਿਚ ਹੀ ਲੁੱਕ ਗਿਆ। ਜਿਹੜਾ ਹਰਿ ਦੌੜ ਕੇ ਆਇਆ ਸੀ, ਉਹ ਨਿਰਾਸ਼ ਹੋ ਕੇ ਮੁੜ ਗਿਆ। ਬੁਝਾਰਤ ਬਣ ਗਈ ਨਾ।
ਇਕ ਹਰਿ ਦਾ ਮਤਲਬ ਹੈ ਡੱਡੂ। ਡੱਡੂ ਕਿਤੇ ਬੋਲਿਆ। ਡੱਡੂ ਜਦੋਂ ਬੋਲਿਆ ਤਾਂ ਹਰਿ ਨੇ ਸੁਣਿਆ। ਦੂਜੇ ਹਰਿ ਦਾ ਮਤਲਬ ਹੈ ਸੱਪ। ਡੱਡੂ