Back ArrowLogo
Info
Profile

ਬੋਲਿਆ ਤੇ ਸੱਪ ਨੇ ਸੁਣਿਆ। ਸੱਪ ਦੌੜ ਕੇ ਡੱਡੂ ਦੇ ਕੋਲ ਗਿਆ ਅਤੇ ਉਸ ਨੇ ਚਾਹਿਆ ਕਿ ਡੱਡੂ ਮੇਰੀ ਖ਼ੁਰਾਕ ਹੈ ਇਸ ਲਈ ਮੈਂ ਇਸ ਨੂੰ ਖਾ ਲਵਾਂ। ਜਿਸ ਵੇਲੇ ਡੱਡੂ ਨੇ ਦੇਖਿਆ ਕਿ ਮੇਰੇ ਵੱਲ ਸੱਪ ਦੌੜਿਆ ਆ ਰਿਹਾ ਹੈ ਤਾਂ :-

ਹਰਿ ਤੋ ਹਰਿ ਮੇਂ ਮਿਲ ਗਇਉ

ਡੱਡੂ ਨੇ ਮਾਰੀ ਛਾਲ ਅਤੇ ਉਹ ਪਾਣੀ ਵਿਚ ਲੁੱਕ ਗਿਆ। ਸੱਪ ਗਿਆ ਸੀ ਡੱਡੂ ਨੂੰ ਖਾਣ, ਪਰੰਤੂ ਉਹ ਨਿਰਾਸ਼ ਹੋ ਕੇ ਵਾਪਸ ਮੁੜ ਗਿਆ। ਸੱਪ ਨੂੰ ਉਸ ਦੀ ਖ਼ੁਰਾਕ ਹੱਥ ਨਾ ਆਈ। ਤਿੰਨ ਅਰਥ ਹੋ ਗਏ ਹਨ ਹਰਿ ਦੇ। ਇਕ ਹਰਿ ਦਾ ਮਤਲਬ ਹੈ ਡੱਡੂ। ਦੂਜੇ ਹਰਿ ਦਾ ਮਤਲਬ ਹੈ ਸੱਪ ਅਤੇ ਤੀਜੇ ਹਰਿ ਦਾ ਮਤਲਬ ਹੈ ਪਾਣੀ।

ਗੁਰੂ ਗ੍ਰੰਥ ਸਾਹਿਬ ਵਿਚ ਹਰਿ ਦੇ ੯੪ ਅਰਥ ਹਨ। ਜਿਸ ਵੇਲੇ ਅਰਥ ਦੀ ਦੁਨੀਆਂ ਵਿਚ ਪੈ ਜਾਈਏ ਤਾਂ ਉਦੋਂ ਕੰਨਾਂ ਨੂੰ ਹੱਥ ਲਾਉਣੇ ਪੈਂਦੇ ਹਨ। ੯੪ ਅਰਥਾਂ ਵਿਚੋਂ ਹਰਿ ਦਾ ਇਕ ਅਰਥ ਹੈ—ਸਤਿਨਾਮੁ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਨੇ ਹਰਿ ਦੇ ਸਬੰਧ ਵਿਚ ਕਲਿਯੁਗੀ ਜੀਵਾਂ ਦੀ ਕਲਿਆਣ ਵਾਸਤੇ ਇਕ ਹੋਕਾ ਦਿੱਤਾ ਹੈ :-

ਹਰਸ ਮਨ ਨਹੀ ਰਾਜਾ।

ਰਾਜੇ ਬੜੇ ਹਨ, ਰਾਜੇ ਵੀ ਅਜਿਹੇ ਜਿਨ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਹਾਸਾ ਆਉਂਦਾ ਹੈ। ਇਕ ਰਾਜਾ ਹੋਇਆ ਹੈ ਫ਼ਰਾਊਨ। ਉਸ ਦੇ ਦਿਲ ਵਿਚ ਇਹ ਖ਼ਿਆਲ ਆ ਗਿਆ ਕਿ ਮੈਂ ਰੱਬ ਨਾਲ ਲੜਨਾ ਹੈ। ਉਹ ਸੋਚੀਂ ਪੈ ਗਿਆ ਕਿ ਲੜੀਏ ਕਿਸ ਤਰ੍ਹਾਂ ? ਜੇ ਰੱਬ ਦੇ ਨਾਲ ਹਾਥੀ ਉੱਪਰ ਚੜ੍ਹ ਕੇ ਲੜੀਏ ਤਾਂ ਫਿਰ ਵੀ ਰੱਬ ਦੀ ਹਸਤੀ ਵੱਡੀ ਮਾਲੂਮ ਹੁੰਦੀ ਹੈ। ਜੇ ਊਠ 'ਤੇ ਚੜ੍ਹ ਕੇ ਰੱਬ ਨਾਲ ਲੜਾਂ ਫਿਰ ਵੀ ਉਸ ਦੀ ਪੁਜ਼ੀਸ਼ਨ ਬਣ ਜਾਂਦੀ ਹੈ।

ਸੋਚਦਿਆਂ ਸੋਚਦਿਆਂ ਫ਼ਰਾਊਨ ਨੇ ਇਹ ਫੈਸਲਾ ਕੀਤਾ ਕਿ ਮੈਂ ਖੋਤੇ ਉੱਤੇ ਚੜ੍ਹ ਕੇ ਰੱਬ ਨਾਲ ਲੜਾਂਗਾ। ਰਾਜਾ ਖੋਤੇ ਉੱਤੇ ਚੜ੍ਹ ਕੇ ਆਸਮਾਨ ਵੱਲ ਤੀਰ ਮਾਰਦਾ ਰਿਹਾ ਅਤੇ ਅੱਠ ਦਿਨ ਲਗਾਤਾਰ ਤੀਰ ਮਾਰਦਾ ਰਿਹਾ। ਅੱਠਾਂ ਦਿਨਾਂ ਦੇ ਬਾਅਦ ਉਹ ਸੋਚੀਂ ਪੈ ਗਿਆ ਕਿ ਜਿਸ ਨੂੰ ਇੰਨੇ ਤੀਰ ਵੱਜੇ ਹੋਣ, ਕੀ ਉਹ ਕਿਤੇ ਹੁਣ ਜੀਊਂਦਾ ਹੋਵੇਗਾ। ਉਹ ਤਾਂ ਮਰ ਗਿਆ ਹੋਣਾ ਹੈ।

27 / 60
Previous
Next