ਤਾਜੀ ਰਥ ਤੁਖਾਰ ਹਾਥੀ ਪਾਖਰੇ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ॥
ਨਾਨਕ ਸਚ ਦਾਤਾਰੁ ਸਿਨਾਖਤ ਕੁਦਰਤੀ॥
(ਅੰਗ ੧੪੧)
ਜਿਸ ਵਾਹਿਗੁਰੂ ਦੀ ਜਾਣ-ਪਛਾਣ ਕੁਦਰਤ ਨਾਲ ਹੋ ਰਹੀ ਹੈ, ਉਹ ਸੱਚਾ ਹੈ। ਹਜ਼ੂਰ ਨੇ ਆਸਾ ਦੀ ਵਾਰ ਵਿਚ ਇਕ ਬਚਨ ਕਿਹਾ ਹੈ। ਗੁਰੂ ਦੇ ਸਿੱਖਾ ! ਉਸ ਬਚਨ ਨੂੰ ਆਪਣੇ ਅੰਦਰ ਵਸਾ, ਕਿਤੇ ਤੈਨੂੰ ਸਮਝ ਪੈ ਜਾਏ।
ਸੁਣਿ ਵੇਖਹੁ ਲੋਕਾ ਏਹੁ ਵਿਡਾਣਾ॥
(ਆਸਾ ਦੀ ਵਾਰ)
ਮੈਂ ਨਿਰੰਕਾਰ ਦੀ ਅਸਚਰਜਤਾ ਨੂੰ ਦੇਖਿਆ। ਇੰਨਾ ਅਸਚਰਜ ਹੋਇਆ :-
ਹਰਿ ਸਿਖਿਆ ਢਾਡੀ ਸਦਿ ਕੇ ਕਿਤ ਅਰਥ ਉਹ ਆਇਆ।
ਵਾਹਿਗੁਰੂ ਦੇ ਦਰਸ਼ਨ ਕਰਦਿਆਂ ਹੀ ਮੇਰੀ ਸੁੱਧ-ਬੁੱਧ ਵਿਸਰ ਗਈ। ਮੈਨੂੰ ਪਤਾ ਨਾ ਲੱਗੇ ਕਿ ਮੈਂ ਨਿਰੰਕਾਰ ਕੋਲੋਂ ਕੀ ਮੰਗਾਂ। ਇਹ ਵਿਚਾਰ ਇਕ ਮੁਨਸ਼ੀ ਦੇ ਦਿਮਾਗ਼ ਵਿਚ ਗੂੰਜ ਰਹੀ ਸੀ। ਮੁਨਸ਼ੀ ਉਥੇ ਚਲਾ ਗਿਆ ਜਿਥੇ ਕਿਤਾਬ ਛੱਡੀ ਹੋਈ ਸੀ। ਉਸ ਤੋਂ ਅੱਗੇ ਉਸ ਨੇ ਲਿਖਣੀ ਸੀ। ਉਸ ਤੋਂ ਅੱਗੇ ਜਿਸ ਸਮੇਂ ਲਿਖਣੀ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲੇ ਅੱਖਰ ਇਹ ਲਿਖੇ- ਹੇ ਹਰਿਗੋਬਿੰਦ ਸਾਹਿਬ ! ਜਿੰਨਾ ਚਿਰ ਦੁਨੀਆਂ ਦੇ ਤਖ਼ਤੇ ਉੱਪਰ ਤੇਰੀ ਆਸਾ ਦੀ ਵਾਰ ਦਾ ਚਸ਼ਮਾ ਜਾਰੀ ਰਹੇਗਾ, ਉੱਨੀ ਦੇਰ ਤੱਕ ਦੁਨੀਆਂ ਦਾ ਬੰਦਾ ਬੁਰੇ ਰਸਤੇ ਵੱਲ ਨੂੰ ਨਹੀਂ ਜਾਏਗਾ। ਤੇਰੀ ਆਸਾ ਦੀ ਵਾਰ ਸਭ ਦਾ ਭਲਾ ਕਰ ਦੇਵੇਗੀ। ਤੇਰੀ ਆਸਾ ਦੀ ਵਾਰ ਦਾ ਰਸ ਸਾਰਿਆਂ ਦੇ ਅੰਦਰ ਪ੍ਰਵੇਸ਼ ਕਰਕੇ ਦੁੱਖਾਂ ਦਲਿੱਦਰਾਂ ਤੋਂ ਬਚਾਅ ਲਏਗਾ।
ਗੁਰੂ ਦੇ ਸਿੱਖਾ ! ਗੁਰੂ ਦੇ ਦਰਬਾਰ ਵਿਚ ਆ ਕੇ ਹਾਜ਼ਰੀ ਭਰ ਅਤੇ ਪ੍ਰਭੂ ਨਾਲ ਜੁੜ ਕੇ ਬਾਪੂ ਦੇ ਚਰਨ ਹਿਰਦੇ ਅੰਦਰ ਵਸਾਅ ਲੈ। ਕਰ ਆਪਣੀ ਰਸਨਾ ਪਵਿੱਤਰ। ਵਾਹਿਗੁਰੂ ਸਦਾ ਰਹਿਮਤ ਕਰਨ ਵਾਲਾ ਹੈ। ਜਿਹੜਾ ਉਸ ਦੀ ਰਜ਼ਾਅ ਵਿਚ ਰਾਜ਼ੀ ਰਹੇ, ਉਸ ਨੂੰ ਉਹ ਬਖ਼ਸ਼ ਦਿੰਦਾ ਹੈ। ਨਿਰੰਕਾਰ