Back ArrowLogo
Info
Profile

ਸਾਰਿਆਂ ਦੇ ਵਿਚ ਇਕੋ ਜਿਹਾ ਵੱਸਦਾ ਹੈ। ਨਿਰੰਕਾਰ ਦੇ ਘਰ ਨਿਆਂ ਹੈ। ਉਹ ਸਾਰਿਆਂ ਨੂੰ ਇਕੋ ਦ੍ਰਿਸ਼ਟੀ ਨਾਲ ਦੇਖਦਾ ਹੈ। ਉਹ ਰਹਿਮ ਦਾ ਪੁਤਲਾ ਹੈ। ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰੱਸ ਪੀ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਂਦੇ ਹਨ- ਜਿਹੜਾ ਵੱਡਾ ਰਾਜਾ ਹੈ, ਸ਼੍ਰੋਮਣੀ ਰਾਜਾ ਹੈ, ਉਹ ਹੈ ਵਾਹਿਗੁਰੂ ਦੇ ਨਾਮ ਦਾ ਰੱਸ। ਜਿਨ੍ਹਾਂ ਲੋਕਾਂ ਨੇ ਉਸ ਰੱਸ ਨੂੰ ਪੀ ਲਿਆ, ਫਿਰ ਉਹਨਾਂ ਨੂੰ ਦੁਨੀਆਂ ਦਾ ਹੋਰ ਕੋਈ ਵੀ ਰਸ ਚੰਗਾ ਨਹੀਂ ਲੱਗਦਾ। 'ਰ' ਅੱਖਰ ਨਾਲ ਗੁਰੂ ਨੇ ਉਪਦੇਸ਼ ਕੀਤਾ ਹੈ। ਉਹ ਫਿਰ ਦੁਨੀਆਂ ਦੇ ਰਸਾਂ ਨੂੰ ਫਿੱਕਾ ਕਰਕੇ ਜਾਣਦੇ ਹਨ।

ਹਰਿ ਰਸੁ ਛੋਡਿ ਹੋਛੈ ਰਸਿ ਮਾਤਾ॥

ਘਰਿ ਮਹਿ ਵਸਤੁ ਬਾਹਰਿ ਉਠਿ ਜਾਤਾ॥

ਸੁਨੀ ਨ ਜਾਈ ਸਚੁ ਅੰਮ੍ਰਿਤ ਕਾਥਾ॥

ਰਾਰਿ ਕਰਤ ਝੂਠੀ ਲਗਿ ਗਾਥਾ॥

(ਅੰਗ ੩੭੬)

ਹਰਿ ਰਸ ਛੱਡ ਦਿੱਤਾ। ਵਾਹਿਗੁਰੂ ਦੇ ਨਾਮ ਦਾ ਰਸ ਛੱਡ ਦਿੱਤਾ। ਝੂਠੇ ਰੱਸਾਂ ਕੱਸਾਂ ਵਿਚ ਪ੍ਰਵਿਰਤ ਹੋ ਗਿਆ। ਜਿਸ ਦਾ ਰੱਸ ਲੈਣਾ ਸੀ, ਉਹ ਉਸ ਦੇ ਅੰਦਰ ਹੀ ਵੱਸਦਾ ਸੀ। ਉਸ ਨੂੰ ਛੱਡ ਕੇ ਬਾਹਰ ਦੌੜਨ ਲੱਗ ਪਿਆ। ਬਾਹਰ ਸੀ ਨਿਰਾ ਰੌਲਾ-ਗੌਲਾ। ਮੇਰੇ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਫੁਰਮਾਉਂਦੇ ਹਨ-

ਵਜਹੁ ਸਾਹਿਬ ਕਾ ਸੇਵ ਬਿਰਾਨੀ॥

ਐਸੇ ਗੁਨਹ ਅਛਾਦਿਓ ਪ੍ਰਾਨੀ॥

(ਅੰਗ ੩੭੬)

ਪਿਤਾ ਹੈ ਸਾਡਾ ਵਾਹਿਗੁਰੂ ਤੇ ਇਹ ਸੇਵਾ ਕਰਦਾ ਪਿਆ ਹੈ ਬੇਜਾਨ ਮੂਰਤੀ ਦੀ। ਟੱਲੀਆਂ ਖੜਕਾਉਂਦਾ ਹੈ ਬੇਜਾਨ ਮੂਰਤੀਆਂ ਦੀਆਂ। ਜੇਕਰ ਪੁਜਾਰੀ ਹੀ ਬਣਨਾ ਹੈ ਤਾਂ ਉਸ ਦੇ ਵਰਗਾ ਬਣ।

ਮੁਗ਼ਲਾਂ ਦੀ ਇਕ ਕੁੜੀ ਨੇ ਬੁਰਕਾ ਸਿਰ ਤੋਂ ਲਾਹਿਆ ਹੋਇਆ ਹੈ। ਬਜ਼ਾਰੋ ਬਾਜ਼ਾਰ ਤੁਰੀ ਜਾ ਰਹੀ ਹੈ। ਮੰਦਿਰ ਦਾ ਦਰਵਾਜ਼ਾ ਖੁੱਲ੍ਹਿਆ ਤੇ ਪੁਜਾਰੀ ਆਰਤੀ ਕਰ ਰਿਹਾ ਹੈ। ਲੰਘਦੀ ਲੰਘਦੀ ਉਸ ਮੁਗ਼ਲਾਂ ਦੀ ਕੁੜੀ ਨੇ ਅੰਦਰ

30 / 60
Previous
Next