Back ArrowLogo
Info
Profile

ਮੁਗਲਾਂ ਦੀ ਕੁੜੀ ਹਾਲਾਂ ਗੱਲਾਂ ਕਰ ਹੀ ਰਹੀ ਸੀ ਕਿ ਪੁਜਾਰੀ ਆ ਗਿਆ। ਪੁਜਾਰੀ ਹੈਰਾਨ ਹੋ ਗਿਆ ਕਿ ਇਹ ਤਾਂ ਮੁਗ਼ਲਾਂ ਦੀ ਕੁੜੀ ਹੈ। ਪੜ੍ਹਦੀ ਕੁਰਾਨ ਹੈ ਤੇ ਤਰਲੇ ਲੈਂਦੀ ਪਈ ਹੈ ਪੱਥਰ ਦੇ ਬੁੱਤ ਅੱਗੇ। ਪੁਜਾਰੀ ਪਿਛਲੇ ਪਾਸੇ ਖਲੋ ਕੇ ਕਹਿਣ ਲੱਗਾ- ਐ ਲੜਕੀ! ਤੈਨੂੰ ਆਪਣੀ ਮਾਂ ਦਾ, ਆਪਣੇ ਪਿਉ ਦਾ, ਆਪਣੇ ਮੌਲਾਨੇ ਕਾਜ਼ੀ ਦਾ ਡਰ ਨਹੀਂ ? ਤੁਸੀਂ ਲੋਕ ਤਾਂ ਬੁੱਤਾਂ ਨੂੰ ਤੋੜਦੇ ਹੋ, ਪਰੰਤੂ ਤੂੰ ਇਕ ਬੁੱਤ ਦੇ ਅੱਗੇ ਤਰਲੇ ਲੈ ਰਹੀ ਹੈਂ। ਕਾਜ਼ੀ ਦੇ ਫ਼ਤਵੇ ਦਾ ਤੈਨੂੰ ਕੋਈ ਭੈਅ ਨਹੀਂ ?

ਲੜਕੀ ਇੰਨੀ ਮਸਤ ਹੋਈ ਹੋਈ ਸੀ ਕਿ ਉਸ ਨੂੰ ਇਹ ਪਤਾ ਹੀ ਨਾ ਲੱਗਾ ਕਿ ਮੇਰੇ ਪਿੱਛੇ ਖੜੇ ਪੰਡਿਤ ਜੀ ਮੇਰੇ ਨਾਲ ਗੱਲਾਂ ਕਰ ਰਹੇ ਹਨ। ਉਸ ਨੇ ਸਮਝਿਆ ਕਿ ਮੇਰਾ ਜਾਇਜ਼ਾ ਲੈਣ ਲਈ ਸ਼ਾਇਦ ਮੇਰੇ ਅੰਦਰੋਂ ਕ੍ਰਿਸ਼ਨ ਜੀ ਸਵਾਲ ਕਰ ਰਹੇ ਹਨ। ਕਹਿਣ ਲੱਗੀ :-

ਸੁਣੋ ਦਿਲਜਾਨੀ ਮੇਰੇ ਦਿਲ ਕੀ ਕਹਾਨੀ।

ਤੁਮਰੇ ਦਸਤ ਹੀ ਬਿਕਾਨੀ ਮੈਂ ਬੇਦ ਪੂਜਾ ਠਾਨੀ।

ਮੈਂ ਹੂੰ ਮੁਗਲਾਨੀ ਪਰ ਹਿੰਦਵਾਨੀ ਹੋ ਕੇ ਰਹੂੰਗੀ।

ਗੁਰੂ ਦੇ ਸਿੱਖਾ ! ਪ੍ਰਭੂ ਦਾ ਪੁਜਾਰੀ ਬਣਨ ਦੀ ਕੋਸ਼ਿਸ਼ ਕਰ। ਉਸ ਦੇ ਚਰਨਾਂ ਨਾਲ ਜੁੜ ਜਾ। ਉਸ ਦੇ ਦਰ 'ਤੇ ਢਹਿ ਪਉ। ਆਪਣੀ ਝੋਲੀ ਅੱਡ ਅਤੇ ਉਸ ਦੇ ਕੋਲੋਂ ਖੈਰ ਮੰਗ। ਤੇਰੀ ਝੋਲੀ ਅਵੱਸ਼ ਭਰ ਜਾਏਗੀ।

ਜਿਹੜਾ ਹਰ ਜਗ੍ਹਾ ਵਿਚ ਮੌਜੂਦ ਹੈ, ਗੁਰਮਤਿ ਨੇ ਉਸ ਨੂੰ ਰਾਮ ਮੰਨਿਆ ਹੈ। ਸਾਰਿਆਂ ਦੇ ਅੰਦਰ ਜੋ ਰਮਿਆ ਹੈ, ਉਹ ਹੈ ਕੇਵਲ ਸਤਿਨਾਮ ਵਾਹਿਗੁਰੂ।

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥

(ਅੰਗ ੪੮੫)

ਵਾਹਿਗੁਰੂ ਤੋਂ ਬਿਨਾਂ ਦੂਜਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਉਸ ਰਾਮ ਦਾ ਨਿਮਖ ਮਾਤਰ ਸਿਮਰਨ ਕਰੋ ਤਾਂ ਉਹ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

ਹਉ ਆਇਆ ਸਾਮੈ ਤਿਹੰਡੀਆ॥

(ਅੰਗ ੭੩)

32 / 60
Previous
Next