Back ArrowLogo
Info
Profile

ਤੜਪ ਗੋਪੀਆਂ ਕ੍ਰਿਸ਼ਨ ਮਗਰ ਜੋ

ਲੋਕੀ ਪਏ ਸੁਣਾਵਨ.

ਲੱਛਣ-ਸੱਸੀ ਪੁੰਨੂੰ ਪਿੱਛੇ

ਜੋ ਥਲ ਤੜਫ ਦਿਖਾਵਨ,

ਰਾਂਝੇ ਮਗਰ ਹੀਰ ਦੀ ਘਾਬਰ

ਮਜਨੂੰ ਦਾ ਸੁਕ ਜਾਣਾ,

ਏ ਨਹੀਂ ਮੋਹ ਨਜ਼ਾਰੇਂ ਦਿਸਦੇ

ਇਹ ਕੁਈ ਰਮਜ਼ ਛਿਪਾਵਨ।

 

ਹੇ ਅਰੂਪ! ਇਹ ਤੜਪ ਉਹੋ ਨਹੀਂ

ਧੁਰੋਂ ਤੁਸਾਂ ਜੋ ਲਾਈ ?

ਕੀ ਇਹ ਚਿਣਗ ਨਹੀਂ ਉਹ ਜਿਹੜੀ

ਤੁਸਾਂ ਸੀਨਿਆਂ ਪਾਈ ?

ਮਿਲਣ ਤੁਸਾਨੂੰ ਦੀ ਏ ਲੋਚਾ-

ਏ ਹੈ ਤੜਫ ਤੁਸਾਡੀ,

ਜਿੱਥੇ ਰਮਜ਼ ਪਵੇ ਕਈ ਕਟਕੀ

ਏ ਕਮਲੀ ਹੋ ਜਾਈ।

18 / 89
Previous
Next