ਨਾ ਕਈ ਨਾਦ ਸਰੋਦ ਸੁਣੀਵੇ
"ਫਿਰ ਸੰਗੀਤ-ਰਸ ਛਾਇਆ।"
(ਸਫਾ ६५)
ਸ਼ਾਤਿ ਹੈ, ਪਰ ਅਨੰਤ ਚਾਲ ਅਰੁਕਵੀਂ ਇਹਦੇ ਅੰਦਰ ਜਿੰਦ ਵਾਗ ਤੜਪ ਰਹੀ ਹੈ। ਬਿਜਲੀ ਕੂੰਦ ਰਹੀ ਹੈ। ਪ੍ਰਭਾਤ ਫੜਕ ਰਹੀ ਹੈ, ਕਿਰਨਾਂ ਕੰਬ ਰਹੀਆਂ ਹਨ, ਅੱਜ ਕੁਦਰਤ ਦੇਵੀ ਦੇ ਘਰ ਇਹ 'ਪਿਆਰ ਰਸ ਦਾ ਪਿੜ ਬੱਝ ਰਿਹਾ ਹੈ. ਸਭ ਕੁਛ ਰਸ ਦੇ ਸਮੁੰਦਰ ਵਿਚ ਡੁਬਕੀਆ ਲੈ ਰਿਹਾ ਹੈ। ਕਵੀ ਦੀ ਰਗ ਰਗ ਖਿੜਦੇ ਫੁੱਲ ਦੀਆਂ ਨਾੜਾਂ ਵਾਂਗ 'ਸਦਾ-ਵਿਗਾਸ' ਦੇ ਜਜ਼ਬੇ ਵਿਚ ਤੜਪ ਉੱਠੀ ਹੈ ਤੇ ਆਪਦੀ ਨਜ਼ਰ ਨਸ਼ੀਲੀ ਵਿਚ ਸਭ ਕੁਛ ਅਨੰਤ ਹੋ ਰਿਹਾ ਹੈ, ਰਸ-ਰੰਗ ਦੀ ਬਰਖ਼ਾ ਹੋ ਰਹੀ ਹੈ। ਇਧਰ ਇਹ ਸਰਬੱਤੀ ਪਿਘਲਿਆ ਪਿਆਰ ਇਸ ਅਕਹਿ ਸਮੇਂ ਸਮੁੰਦਰ ਵਾਂਗ ਹੋਇ ਫੈਲਿਓ ਅਨੁਰਾਗ ਵਾਲੇ ਰੰਗ ਵਿਚ ਤੇ ਉਪਰ ਕੁਦਰਤ ਦੀ ਸਾਰੀ ਪੰਘਰੀ ਹੋਈ ਸੁੰਦਰਤਾ ਅਨੇਕ ਆਭਾ ਵਾਲੀ, ਅਨੇਕ ਰੂਪਾਂ ਰੰਗਾਂ ਵੰਨਾਂ ਵਿਚ ਮੁੜ ਮੁੜ ਰੂਪ ਅਰੂਪ ਹੋ ਬਿਜਲੀ ਲਿਸ਼ਕਾਰਿਆਂ ਵਾਂਗ ਇਸ ਰਸ ਦੇ ਸਮੁੰਦਰ ਤੇ ਚਮਕਦੀ ਹੈ ਤੇ ਜਿਸ ਘੁਲੇ ਭਾਵਾ ਦੇ ਲਹਿਰਦੇ ਸਮੁੰਦਰ ਵਿਚੋਂ ਮੂਰਤੀਮਾਨ ਹੋ ਨਿਕਲਦੀ ਹੈ, ਜਿਵੇਂ ਚੰਨ ਤੇ ਸੂਰਜ ਦੀਆਂ ਟੁਕੜੀਆ ਲਹਿਰਾਂ ਵਿਚੋਂ ਬਾਹਰ ਨਿਕਲ ਆਵਣ।