ਬਚ ਜਾਂਦੇ ਹਨ। ਗੁਰੂ ਜੀ ਦਾ ਵਾਕ ਹੈ, '
ਬ੍ਰਹਮਗਿਆਨੀ ਪਰਉਪਕਾਰ ਉਮਾਹਾ'
। ਅਰਥਾਤ ਉਨ੍ਹਾਂ ਵਿਚੋਂ ਉਪਕਾਰ ਚਸ਼ਮੇਂ ਦੇ ਉਛਲਣ ਵਾਂਙੂ ਆਪੇ ਤੇ ਸਹਜ ਸੁਭਾਵ ਪਿਆ ਹੁੰਦਾ ਹੈ,
ਹਉਂ ਦੇ ਧੱਕੇ ਦੀ ਲੋੜ ਨਹੀਂ ਰੱਖਦਾ। ਜੀਵਨ ਲਗਾਤਾਰੀ ਸ਼ੈ ਹੈ;
ਇਹ ਜੀਵਨ-ਰੂਹਾਨੀ ਜ਼ਿੰਦਗੀ ਭੀ ਲਗਾਤਾਰੀ ਸੈ ਹੈ,
ਇਹ ਜੀਵਨ ਲਗਾਤਾਰੀ ਚਸ਼ਮੇ ਵਾਂਙੂ ਲਗਾ- ਤਾਰਤਾ ਤੇ ਸੁਤੇ ਉਮਾਹ ਵਿਚ ਹੁੰਦਾ ਹੈ,
ਆਪ ਸੀਤਲ,
ਸੁਖ ਰੂਪ ਤੇ ਸੁਖ ਸੀਤਲਤਾ ਦਾ ਦਾਤਾ। ਮੋਹਿਨਾ ਸੋਹਿਨਾ ਇਸ ਜੀਵਨ ਪੱਥ ਤੇ ਨਹੀਂ ਸਨ ਟੁਰੇ,
ਓਹ ਕਰਮਕਾਂਡੀ ਪੂਜਾ ਅਰਚਾ ਵਿਚ ਲਗੇ ਹੋਏ ਸੇ। ਜੀਵਨ ਰੌ ਨਹੀਂ ਰੁਮਕੀ ਸੀ, ‘
ਕੇਵਲ ਕਰਮ ਕਾਂਡ ਵਿਚ ਮਨ ਕਰੜਾਈ ਫੜ ਗਿਆ ਸੀ। ਇਸ ਕਰਕੇ ਜੀਉਂਦੇ ਇਨਸਾਨ ਦੇ ਕਸ਼ਟ ਵਿਚ ਸੁਰਤ ਨੇ ਦੋ ਘੁੱਟ ਪਾਣੀ ਦੇਣ ਦਾ ਉਛਾਲ ਨਾ ਖਾਧਾ। ਹੁਣ ਇਸ ਕੜ ਤੋੜਨ ਦਾ ਉਪਰਾਲਾ ਗੁਰੂ ਕੇ ਦੁਆਰੇ ਹੋ ਰਿਹਾ ਹੈ। ਹੋ
੬. (ਮੋਹਿਨਾਂ ਤੇ ਰੋਡਾ ਜਲਾਲੀ)
ਸ੍ਰੀ ਜੀਤ ਜੀ ਦਾ ਆਪਣੇ ਆਤਮਾਂ ਵਿਚ ਅਡੋਲ ਰਹਿਣਾ, 'ਸਾਂਈਂ-ਧਿਆਨ' ਵਿਚ ਸਾਵਧਾਨ ਰਹਿਣਾ, ਜੀਵਨ ਦੇ ਹੁਲਾਰੇ ਟਿਕਵੇਂ ਵੇਗ ਵਿਚ ਜਾਰੀ ਰਹਿਣੇ ਤੇ ਸਹਿਸੁਭਾ ਉਨ੍ਹਾਂ ਤੋਂ ਪਿਆਰ ਤੇ ਭਲਿਆਈ ਹੁੰਦੀ ਰਹਿਣੀ, ਉਨ੍ਹਾਂ ਦਾ ਜੀਵਨ ਸੀ। ਇਸੇ ਕਰਕੇ ਪ੍ਯਾਰ ਨਾਲ ਲੋਕ ਆਪ ਨੂੰ ਅੰਮੀ ਜੀ ਸੱਦਦੇ ਸਨ। ਮਾਤਾ ਜੀ ਦਾ ਮੋਹਿਨਾਂ ਨਾਲ ਪਿਆਰ ਉਨ੍ਹਾਂ ਦੇ ਪ੍ਰੇਮ ਦਾ ਇਕ ਨਮੂਨਾ ਸੀ। ਜਦ ਤੋਂ ਸ੍ਰੀ ਮਤੀ ਜੀ ਨੂੰ ਇਹ ਪਤਾ ਲਗ ਗਿਆ, ਤਦ ਤੋਂ ਮੋਹਿਨਾਂ ਨੂੰ ਸੱਦ ਘੱਲਣਾ, ਕਦੇ ਬਾਗ ਸੈਰ ਨੂੰ ਗਏ ਉਨ੍ਹਾਂ ਦੀ ਕੁੱਲੀ ਵਿਚ ਆਪ ਜਾਣਾ, ਸਤਿਸੰਗ ਦੀ ਵਾਰਤਾਲਾਪ ਕਰਨੀ ਤੇ ਸਭ ਤੋਂ ਵਧੀਕ ਆਪਣੀ ਚਿੱਤ ਦੀ ਅਸਰ ਵਾਲੀ ਅਸੀਸ ਤੇ ਉੱਚੀ ਛੁਹ ਦੇਣੀ ਤੇ ਸੁਰਤ ਨਾਲ ਸੁਰਤ ਨੂੰ ਉੱਚਿਆਂ ਕਰਨਾ।