Back ArrowLogo
Info
Profile

ਏ ਹੈ ਰੱਬ ਦਾ ਫਕੀਰ, ਏ ਹੈ ਰੋਡਾ ਜਲਾਲੀ ।

ਅੱਖ ਜੇ ਏਹ ਫੇਰੇ ਦੇਵੇ ਪੁੱਠੜੀ ਭੁਆਲੀ ।

ਮਾਲਣ ! ਰੋਡਾ ਜਲਾਲੀ, ਏ ਹੈ ਰੋਡਾ ਜਲਾਲੀ।

ਰੱਬ ਨੂੰ ਜੇ ਮੰਗੇਂ ਮੇਲੂ ਰੋਡਾ ਜਲਾਲੀ।

ਰੋਡਾ ਪਰ ਲੈਂਦਾ ਮੂੰਹ ਮੰਗੀ ਦਲਾਲੀ।

ਮਾਲਣ ! ਆਇਆ ਫਕੀਰ, ਡੇਰੇ ਰੋਡਾ ਜਲਾਲੀ।

ਮੰਗੋ ਮੁਰਾਦ, ਦੇਵੇ ਰੋਡਾ ਜਲਾਲੀ।

ਦੁਆਰੇ ਤੇ ਆਯਾ ਜਾਵੇ ਰੋਡਾ ਨ ਖਾਲੀ।

ਮਾਲਣ ! ਨਾਗਨ ਫਕੀਰ, ਰੋਡਾ ਨਾਗਨ ਈ ਕਾਲੀ।

ਦੇ ਦੇ ਜੁ ਮੰਗੇ: ਮੂੰਹੋਂ ਕੱਢੀ ਨ ਗਾਲੀ।

ਨਖ਼ਰੇ ਬਹਾਨੇ ਕਰ ਇਹਨੂੰ ਨ ਟਾਲੀ।

ਮਾਲਣ ! ਰੋਡਾ ਰਿਝਾ ਦੇ ਤੇਰਾ ਜੀਵੇਗਾ ਮਾਲੀ!

ਰੋਡਾ ਮੰਗੇ ਨ ਦੰਮ, ਰੋਡਾ ਨਹੀਓਂ ਪਲਾਲੀ।

ਨਾਲ ਚਮਿਆਰਾਂ ਇਹਦੀ ਨਹੀਓਂ ਭਿਆਲੀ।

ਮਾਲਣ ! ਸਬਰਾਂ ਦੇ ਹੁਜਰੇ ਦਾ ਰੋਡਾ ਜਲਾਲੀ।

ਮਾਲਣ ਬੀ ਤਰੇ, ਨਾਲੇ ਤਰੇਗਾ ਮਾਲੀ।

ਖਾਲੀ ਜੇ ਨਾ ਟੋਰਿਆ ਏ ਰੋਡਾ ਜਲਾਲੀ।

ਮਾਲਣ ! ਆਯਾ ਜਲਾਲੀ, ਤੇਰੇ ਰੋਡਾ ਜਲਾਲੀ।

ਰੋਡਾ ਗੁਰਜ ਭੁਆਵੇ ਤੇ ਨੱਚੇ ਤੇ ਇਹ ਟੱਪੇ ਗਾਵੇਂ। ਮੋਹਿਨਾ ਜਿਉਂ ਜਿਉਂ ਤੱਕੇ ਹਰਿਆਨ ਹੋਵੇ, ਸਹਿਮ ਖਾਵੇ ਤੇ ਕੁਛ ਬੇਚੈਨ ਹੋਵੇ! ਜਦੋਂ ਫਕੀਰ ਨੇ ਚੁਪ ਕੀਤੀ ਤੇ ਨੀਲੀਆਂ ਪੀਲੀਆਂ ਅੱਖਾਂ ਕਰਕੇ ਫੇਰੀਆਂ ਤਾਂ ਮੋਹਿਨਾਂ ਨੇ ਕਿਹਾ, 'ਸਾਂਈ ਜੀ ! ਮੰਗੋ ਜੋ ਕੰਗਾਲਾ ਤੋਂ ਸਰੇਗਾ ਹਾਜ਼ਰ ਹੋ ਜਾਸੀ, ਪਰ ਮਿਹਰ ਕਰਕੇ ਮੰਗਣਾ, ਅਸੀਂ ਬਹੁਤ ਨਿਮਾਣੇ ਹਾਂ, ਅਸੀਂ ਮੰਗਤੇ ਹਾਂ, ਦਾਤੇ ਨਹੀਂ, ਜੋ ਹੈ ਆਪ ਦਾ ਹੈ।'

25 / 36
Previous
Next