Back ArrowLogo
Info
Profile
"ਦੇਖੋ ਸਾਂਈਂ ਲੋਕ ਜੀ! ਇਹ ਬਾਗ ਗੁਰੂ ਕਾ ਹੈ, ਜੋ ਇਸ ਵਿਚ ਹੈ ਗੁਰੂ ਕਾ ਹੈ, ਅਸੀਂ ਅਮੁੱਲੇ ਨੌਕਰ ਹਾਂ, ਕਿਸੇ ਸ਼ੈ ਦੇ ਅਸੀਂ ਮਾਲਕ ਨਹੀਂ, ਨੌਕਰਾਂ ਦਾ ਕੰਮ ਨਹੀਂ ਕਿ ਮਾਲਕਾਂ ਦੀ ਸ਼ੈ ਆਪੇ ਦੇ ਦੇਣ। ਫੁੱਲਾਂ ਵਾਸਤੇ ਤੁਸੀਂ ਕੇਸਰਾ ਸਿੰਘ ਵੱਡੇ ਮਾਲੀ ਜੀ ਨੂੰ ਆਖੋ, ਉਹ ਮਾਲਕ ਦੇ ਹੁਕਮ ਵਿਚ ਦੇ ਸਕਦੇ ਹਨ। ਅਸੀਂ, ਫੁੱਲ ਬੀਜਣ ਵਾਲੇ, ਪਾਲਣ ਵਾਲੇ, ਰਾਖੀ ਕਰਨ ਵਾਲੇ ਹਾਂ ਅਰ ਇਥੇ ਸਾਡਾ ਧਰਮ ਬੱਸ ਹੈ, ਤ੍ਰੋੜਨਾ ਧਰਮ ਮਾਲਕ ਦਾ ਹੈ; ਅਸੀਂ ਮਾਲਕ ਨਹੀਂ ਹਾਂ। ਇਹ ਵਿਚਾਰਕੇ ਅਸਾਂ ਪਰ ਖਿਮਾ ਕਰਨੀ, ਅਸੀਂ ਦਾਸ ਹਾਂ।” ਰੋਡਾ ਇਹ ਸੁਣਕੇ ਟੱਪਿਆ ਤੇ ਬੋਲਿਆ:-

ਰੋਡਾ ਜਲਾਲੀ ਜਾਵੇ ਰੋਡਾ ਜਲਾਲੀ।

ਤੇਰੇ ਦੁਆਰੇ ਤੋਂ ਏ ਚਲਿਆ ਏ ਖਾਲੀ।

ਮਾਲੀ ! ਖਾਲੀ ਨ ਟੋਰ ਪੁੱਠੀ ਪਏਗੀ ਭ੍ਵਾਲੀ।

ਫੁਲ ਛੱਡਣੇ ਨ ਰੋਡੇ, ਰੋਡੇ ਭਰਨੀ ਏ ਥਾਲੀ।

ਗੁਰੂ ਕੇ ਫੁੱਲ, ਦੇਣੀ ਗੁਰੂ ਨੂੰ ਹੈ ਡਾਲੀ।

ਮਾਲੀ ! ਖਾਲੀ ਨ ਟੋਰ ਰੋਡਾ ਜਾਏ ਨ ਖਾਲੀ।

ਸੋਹਿਨਾ--ਫਕੀਰ ਸਾਂਈਂ ! ਮੈਂ ਸੱਚ ਅਰਜ਼ ਕੀਤੀ ਹੈ, ਮੇਰੇ ਘਰ ਜੋ ਕੁਛ ਹੈ ਸਰਬੰਸ ਲੈ ਜਾਓ, ਹਾਜ਼ਰ ਹੈ। ਮਾਲਕ ਦੀ ਸ਼ੈ ਤੇ ਮਾਲਕਾਂ ਦੇ ਹੁਕਮ ਵਿਚ ਤਿਆਰ ਹੋਈ ਸ਼ੈ ਮਾਲਕ ਹੀ ਦੇਣ, ਜਾਂ ਵਡੇ ਮਾਲੀ ਨੂੰ ਪੁੱਛ ਲਉ ।

ਰੋਡਾ ਹੁਣ ਸਰਾਪ ਦਿੰਦਾ 'ਤੇਰੀ ਜੜ੍ਹ ਨਾ ਮੇਖ ਟੁਰ ਗਿਆ! ਮੋਹਿਨਾ ਤੇ ਸੋਹਿਨਾ ਨੇ ਸ਼ੁਕਰ ਕੀਤਾ ਆਖਣ ਲੱਗੇ--"ਐਤਕੀ ਠਾਕੁਰ ਦੇ ਬਾਲਕੇ ਗਾਲ ਨਹੀਂ ਦਿੱਤੀ, ਅਸੀਸ ਦਿੱਤੀ ਹੈ। ਅਸੀਂ ਜਗਤ ਵਿਚ ਜੜ੍ਹ ਮੇਖ ਕਦ ਚਾਹੁੰਦੇ ਹਾਂ, ਇਥੋਂ ਪੁੱਟੀ ਹੀ ਜਾਵੇ ਤਦ ਚੰਗੀ ਹੈ।” ਦਿਲ ਪਰ ਜੋ ਡਰ ਸੀ ਸੋ ਲੱਥਾ ਤੇ ਮਨ ਕੁਛ ਉੱਚਾ ਹੋ ਆਇਆ। ਇਸਤ੍ਰੀ ਭਰਤਾ ਅੰਦਰ ਬੈਠ ਕੇ ਕੀਰਤਨ ਕਰਦੇ ਰਹੇ। ਸੁਰਤਿਆਂ ਲੋਕਾਂ

28 / 36
Previous
Next