Back ArrowLogo
Info
Profile
ਪਾਸ ਮੈਲੀ ਹੋ ਗਈ ਤੇ ਢਹਿ ਪਈ ਚਿਤ ਗਤੀ ਦਾ ਦਾਰੂ ਸਤਿਸੰਗ ਹੈ ਜਾਂ ਕੀਰਤਨ:-

ਗੁਨ ਗਾਵਤ ਤੇਰੀ ਉਤਰਸਿ ਮੈਲ॥

ਬਿਨਸਿ ਜਾਇ ਹਉਮੈ ਬਿਖੁ ਫੈਲ॥ (ਸੁਖਮਨੀ)

ਸੰਝ ਵੇਲੇ ਅੰਦਰਲੇ ਬੱਦਲਾਂ ਨੇ ਉਡਾਰੀ ਖਾਧੀ, ਕੁਹੀੜ ਉਠੀ ਤੇ ਧੁੰਦ ਬਿਲਾ ਗਈ। ਮਨ ਨਿਰਮਲ ਹੋਕੇ ਚਮਕਿਆ, ਬ੍ਰਿਤੀ ਦਾ ਪ੍ਰਵਾਹ ਤੇਲ ਦੀ ਧਾਰ ਵਾਂਙ ਇਕ ਰੰਗ ਵਗਿਆ ਤੇ ਸੁਰਤ ਚੜ੍ਹ ਗਈ। ਰਾਤ ਬੜੇ ਆਨੰਦ ਨਾਲ ਸੁੱਤੇ, ਸਵੇਰੇ ਮਗਨ ਉਠੇ, ਨਿਤਨੇਮ ਦੇ ਧਿਆਨ ਵਿਚ ਲੱਗੇ। ਜਦੋਂ ਸੂਰਜ ਚੜੇ ਬਾਹਰ ਆਏ ਤਾਂ - -

ਬੁਲਬੁਲ ਹੈ ਬਾਗ ਦੇਖੇ, ਸਾਰਾ ਵਰਾਨ ਹੋਯਾ,

ਜ਼ਾਲਮ ਕਠੋਰ ਹੱਥਾਂ ਖਿੱਚ ਖਿੱਚ ਤਰੋੜ ਖੋਹਯਾ।

ਸ਼ੀਸ਼ੇ ਭੱਜੇ ਪਏ ਹਨ ਤੇ ਮੋਤੀਏ ਦੇ ਫੁਲ ਡਾਲਾਂ ਨਾਲ ਨਹੀਂ ਹਨ। ਪਰਾਲੀ ਦਾ ਕੱਜਣ ਵਲੂੰਧਰਿਆ ਪਿਆ ਹੈ ਤੇ ਗੁਲਾਦਾਊਦੀ ਦੀਆਂ ਟਾਹਣੀਆਂ ਤੋਂ ਫੁੱਲ ਟੁੱਟ ਟੁੱਟ ਕੇ ਲਟਕ ਰਹੀਆਂ ਹਨ ਤੇ ਖੱਟੇ ਗੇਂਦੇ ਦੇ ਫੁੱਲਾਂ ਦਾ ਕਿਤੇ ਮੁਸ਼ਕ ਨਹੀਂ।

ਮੋਹਿਨਾ ਤੇ ਸੋਹਿਨਾ ! ਸ਼ਰਮ ਆ ਗਈ, "ਉਸ ਅੰਮੀ ਜੀ ਨੂੰ ਕੀਹ ਆਖਾਂਗੇ, ਜਿਨ੍ਹਾਂ ਨੇ ਜੀਵਨ ਪਦ ਬਖ਼ਸ਼ਿਆ, ਅਸੀਂ ਉਨ੍ਹਾਂ ਦੇ ਇਕ ਚਾਉ ਲਈ ਇਨ੍ਹਾਂ ਫੁਲਾਂ ਦੀ ਰਾਖੀ ਨਾ ਕਰ ਸਕੇ ? ਹਾਂ ਨੀਂਦ ਹਤਯਾਰੀ !" ਕਲੇਜੇ ਇਕ ਤੀਰ ਵੱਜਾ। ਜੀਅਦਾਨ ਦਾਤਾ ਅੰਮੀ ਜੀ ਸਾਹਮਣੇ ਦਿੱਸੇ 'ਤੇ ਮੁੜ੍ਹਕਾ ਮੁੜ੍ਹਕਾ ਸਰੀਰ ਹੋ ਗਿਆ। ਫੇਰ ਸਹਿਸਾ ਜਿਹਾ ਪਿਆ ਤੇ ਕਲੇਜਾ ਤੜੱਕ ਦੇਕੇ ਹੋਇਆ, ਫੁੱਲ-ਟੁੱਟੀ ਹਰਿਣੀ ਦੀ ਕਿਆਰੀ ਵਿਚ ਧੜ ਕਰਕੇ ਢੱਨੇ। ਅਫੁੱਲ ਬੂਟਿਆਂ ਵਿਚ ਅਣਹੋਸ਼ੀਆਂ ਲੋਥਾਂ ਸਥਾਰ ਹੋ ਪਈਆਂ।

29 / 36
Previous
Next