Back ArrowLogo
Info
Profile
ਸੀ। ਹੁਣ ਪੀੜ੍ਹੀ ਉੱਤੇ ਆਸਣ ਵਿਛਾ ਕੇ ਆਪਣੀ ਉੱਚੀ ਪ੍ਰਾਹੁਣੀ ਦੇ ਅੱਗੇ ਕੀਤੀਓਸ ਤੇ ਆਪ ਫੁਹੜੀ ਤੇ ਬੈਠ ਕੇ ਮੱਥਾ ਟੇਕ ਕੇ ਪ੍ਰੇਮ ਦੇ ਵੇਗ ਵਿਚ ਬੋਲੀ :-

"ਅੰਮੀ ਜੀ ! ਮੇਰੀ ਮਾਤਾ ਜੀ ! ਤੁਸੀਂ ਕੇਡੇ ਚੰਗੇ ਹੋ ? ਅੰਮੀ ਜੀ ! ਐਡੀ ਠੰਢ ਤੇ ਮੀਂਹ ਵਿਚ ਪੇਚਲ ਕੀਤੀ, ਦਾਸੀ ਨੂੰ ਹੁਕਮ ਕਰ ਘੱਲਦੇ, ਦਾਸੀ ਹਾਜ਼ਰ ਹੋ ਜਾਂਦੀ।"

ਅੰਮੀ ਜੀ--ਮੋਹਿਨਾ ! ਮੈਂ ਆਖ ਜੁ ਗਈ ਸਾਂ ਕਿ ਆਵਾਂਗੀ। ਮੋਹਿਨਾ--ਫੇਰ ਕਿਹੜੀ ਗੱਲ ਸੀ ? ਮੈਂ ਜੋ ਟਹਿਲਣ ਹਾਜ਼ਰ ਸਾਂ।

ਅੰਮੀ ਜੀ-ਮੇਰੀਆਂ ਤਾਂ ਸਾਰੀਆਂ ਵਾੜੀਆਂ ਹਨ, ਟਹਿਲਣ ਮੇਰੀ ਕੋਈ ਕਿਉਂ ? ਸਗੋਂ ਹਰਿ-ਸੇਵਾ' ਦੀ ਮੰਗ ਤਾਂ ਵਾਹਿਗੁਰੂ ਦੇ ਦਰ ਤੋਂ ਮੈਂ ਆਪ ਮੰਗਦੀ ਹਾਂ।

ਮੋਹਿਨਾ-ਮੇਰੀ ਚੰਗੀ ਚੰਗੇਰੀ ਅੰਮੀਏ! ਰੁੱਖਾ ਮਿੱਸਾ ਪ੍ਰਸਾਦ, ਬੱਕਰੀ ਦਾ ਦੁੱਧ, ਆਪਣੇ ਛੱਤਿਆਂ ਦੀ ਮਾਖਿਓਂ ਹਾਜ਼ਰ ਹੈ, ਆਗਿਆ ਕਰੋ, ਹਾਜ਼ਰ ਕਰਾਂ ?

ਅੰਮੀ ਬੇਟਾ ਜੀਉ ! ਮੈਂ ਪ੍ਰਸ਼ਾਦ ਛਕਾ ਕੇ ਤੇ ਆਪ ਛਕਕੇ ਆਈ ਹਾਂ। ਛਕਾਉਣਾ ਹੈ ਤਾਂ ਉਹੋ ਛਕਾਓ ਜਿਸਦੀ ਭੁੱਖ ਮੈਨੂੰ ਤੁਸਾਂ ਪਾਸ ਲਿਆਈ ਹੈ। ਮੋਹਿਨਾ 'ਸਤਿ ਬਚਨ ਕਹਿ ਕੇ ਉਠੀ, ਇਕ ਖੂੰਜੇ ਕਿੱਲੀ ਨਾਲ ਸਰੋਦਾ ਲਟਕ ਰਿਹਾ ਸੀ, ਲਾਹ ਲਿਆਈ, ਸੁਰ ਕੀਤਾ ਤੇ ਲੱਗੀਆਂ ਉਸ ਦੀਆਂ ਤ੍ਰਿਖੀਆਂ ਉਂਗਲਾਂ ਮੱਧਮ ਤੇ ਕਲੇਜਾ ਹਿਲਾਵੀਆਂ ਠੁਹਕਰਾਂ ਦੇਣ। ਪਹਿਲੇ ਮਲਾਰ ਦਾ ਅਲਾਪ ਛਿੜਿਆ, ਪਰ ਫੇਰ ਸਾਰੰਗ ਦੀ ਗਤ ਬੱਝ ਗਈ। ਕਮਰੇ ਦੇ ਅੰਦਰ ਇਕ ਬੈਕੁੰਠ ਦਾ ਨਕਸ਼ਾ ਬਣ ਗਿਆ। ਇਸ ਵੇਲੇ ਅੰਮੀਂ ਜੀ ਪੀੜੀ ਤੋਂ ਉਤਰਕੇ ਹੇਠਾਂ ਹੋ ਬੈਠੇ, ਅੱਖਾਂ ਬੰਦ ਹੋ ਗਈਆਂ ਤੇ ਸ਼ਰੀਰ ਐਸਾ ਅਡੋਲ ਹੋਇਆ, ਮਾਨੋਂ ਸ਼ਬਦ ਦੀ ਝੁਨਕਾਰ ਦੇ ਵਿਚ ਹੀ ਲੀਨ ਹੋ ਗਿਆ ਹੈ। ਮੋਹਿਨਾ ਜੀ ਦਾ ਹੁਣ ਸਰੋਦੇ ਨਾਲੋਂ ਵੀ ਸੁਰੀਲਾ ਤੇ ਮਿੱਠਾ ਗਲਾ ਖੋਲਿਆ:-

3 / 36
Previous
Next