Back ArrowLogo
Info
Profile

ਇਹ ਕਹਿੰਦੇ ਹੀ ਕੌਤਕੀ ਸਤਿਗੁਰੂ ਨੇ ਇਕ ਸਿਖ ਨੂੰ ਸੈਨਤ ਕੀਤੀ, ਓਹ ਰੋਡੇ ਦੇ ਲਾਗੇ ਬੈਠੇ ਸੇ, ਮਾਲਕ ਦੀ ਸੈਨਤ ਤੱਕ ਕੇ ਉਨ੍ਹਾਂ ਨੇ ਰੋਡੇ ਦੀ ਟੋਪੀ ਨੂੰ ਹੱਥ ਮਾਰਿਆ, ਟੋਪੀ ਹੇਠਾਂ ਆ ਪਈ ਤੇ ਨਾਲ ਹੀ ਛਣਨ ਛਣਨ ਕਰਦੀਆਂ ਪੰਜ ਸਤ' ਮੋਹਰਾਂ ਢਹਿ ਪਈਆਂ। ਹੁਣ ਸਾਰੀ ਸੰਗਤ ਹੱਸ ਪਈ, ਅਰ ਰੋਡੇ ਜਲਾਲੀ ਦਾ ਚਿਹਰਾ ਪਿੱਲਾ ਹੋ ਗਿਆ।

ਗੁਰੂ ਜੀ-ਰੋਡਾ ਜਲਾਲੀ! ਜਲਾਲੀ ਦਾ ਰੋਡਾ ਕਿ ਜਲਾਲ ਵਾਲਾ ਰੋਡਾ ? ਰੱਬ ਦੇ ਜਲਾਲ ਵਾਲਾ ਕਿ ਸੋਨੇ ਦੇ ਜਲਾਲ ਵਾਲਾ ਰੋਡਾ ? ਬਈ ਏਹ ਲਹਿਲਹਾਉਂਦੇ ਫੁਲ ਆਪਣੀਆਂ ਡਾਲਾਂ ਤੋਂ ਕਿਉਂ ਤੋੜੇ ?

ਰੋਡਾ-ਚੁਪ।

ਗੁਰੂ ਜੀ-ਦਿਲਾਂ ਨਾਲ ਪੈਵੰਦ ਹੋਏ ਫੁਲ ਕਿਸ ਤੋਂ ਪੁੱਛਕੇ ਤੋੜੇ ?

ਰੋਡਾ-ਸਿਰ ਨੀਵਾਂ ਚੁੱਪ।

ਗੁਰੂ ਜੀ--ਉੱਫ ! ਫੁਲਾਂ ਵਿਚ ਖੁਸ਼ਬੋ ਨਹੀਂ ਸਹਿਮ ਦੀ ਧੁੰਕਾਰ ਹੈ, ਫੁਲਾਂ ਵਿਚ ਸੁੰਦਰਤਾ ਨਹੀਂ ਗਮ ਦੀ ਆਵਾਜ਼ ਹੈ। ਬੇਜਾਨ ਫਰਿਆਦ ਕਰਦੇ ਹਨ। ...ਕੀਹ ਫਰਿਆਦ ਕਰਦੇ ਹੋ ਬਈ ?

ਇਹ ਕਹਿੰਦਿਆਂ ਨੈਣ ਮੁੰਦ ਗਏ, ਅੱਧੀ ਘੜੀ ਮਗਰੋਂ ਖੁੱਲ੍ਹੇ, ਸਦਾ ਖਿੜੇ ਮੱਥੇ ਤੇ ਨਿੱਕੀ ਨਿੱਕੀ ਤੀਉੜੀ ਸੀ, ਬੁਲ੍ਹ ਘੁਟੀਜ ਰਹੇ ਸੇ, ਨੈਣ ਬਦਲ ਰਹੇ ਸੇ, ਦੋ ਮੋਤੀ ਕਿਰੇ ਤੇ ਆਵਾਜ਼ ਆਈ :

ਰੋਡਿਆ ! ਫੁਲ ਨਹੀਂ ਤੁੱਟੇ, ਦੋ ਦਿਲ ਤ੍ਰੱਟੇ ਗਏ। ਦਿਲ ਨਹੀਂ ਤੁੱਟੇ, ਦੋ ਜੀਉਂਦੀਆਂ ਰੂਹਾਂ ਤ੍ਰੱਟੀਆਂ ਗਈਆਂ, ਰੂਹਾਂ ਨਹੀਂ ਛੁੱਟੀਆਂ, ਵਾਹਿਗੁਰੂ ਦੀ ਗੋਦ ਵਿਚੋਂ ਦੋ ਲਾਲ ਤ੍ਰੋੜੇ ਨੀ। ਲਾਡਾਂ ਵਾਲਾ ਪਿਤਾ ਢੱਠੇ ਲਾਲਾਂ ਵੱਲ ਵੈਰਾਗ ਨਾਲ ਤੱਕ ਰਿਹਾ ਹੈ। ਰੋਡੇ ! ਤੂੰ ਜਗਤਾਧਾਰ ਦੇ ਭਗਤੀ ਰਸ ਵਿਚ ਹੱਥ ਪਾਇਆ ਹੈ। ਤੂੰ ਬ੍ਰਿਛ ਨਾਲ ਲਗੀ ਡਾਲੀ ਨੂੰ ਵਲੂੰਧਰਿਆ ਤੇ ਝਰਨਾਟ ਸਾਰੇ ਬ੍ਰਿਛ ਨੂੰ ਪਹੁੰਚੀ ਹੈ। ਹਾਂ ਹਾਂ ਗੋਦੀਓਂ ਢੱਠੇ ਲਾਲਾਂ ਵਲ ਮਾਂ ਕਿੰਞ ਤੱਕਦੀ ਹੈ ?

–––––––––––––––––

1. ਤਾ: ਖਾ ਵਿਚ ਭਾਈ ਮਨੀ ਸਿੰਘ ਲਿਖਿਆ ਹੈ।

2. ਪੰਜ ਮੋਹਰਾਂ ਤੇ ਦੇ ਰੁਪਏ ਵਿਚੋਂ ਨਿਕਲ ਪਏ (ੜਾ: ਖਾ)

31 / 36
Previous
Next