ਮਾਤਾ ਜੀ ਨੇ ਮੋਹਿਨਾਂ ਦੇ ਹੱਥ ਫੜ ਰਖੇ ਹਨ ਤੇ ਘੁੱਟਦੇ ਹਨ ਤੇ ਆਖਦੇ ਹਨ, "ਮੇਰੇ ਬੱਚਿਓ ! ਅੱਖਾਂ ਖੋਲ੍ਹੋ, ਦਰਸ਼ਨ ਦੇਖੋ।”
ਵਿਚਕਾਰ ਇਹ ਇਲਾਹੀ ਦਰਸ਼ਨ ਹੈ, ਦੁਆਲੇ ਸਾਰੀ ਸਾਧ ਸੰਗਤ ਦੀ ਭੀੜਾ ਹੈ। ਆਪਣੇ ਤੇਜਾਂ ਵਾਲੇ ਮਾਲਕ ਦੇ ਪ੍ਰੇਮ ਰੰਗ ਨੂੰ ਸਾਰੇ ਤੱਕ ਰਹੇ ਹਨ। ਮਾਲੀ ਕੇਸਰਾ ਸਿੰਘ ਪਾਣੀ ਲੈ ਕੇ ਪਹੁੰਚ ਪਿਆ ਹੈ। ਸਤਿਗੁਰ ਦੇ ਪਵਿੱਤ੍ਰ ਹੱਥਾਂ ਨੇ ਆਪ ਉਨ੍ਹਾਂ ਦੇ ਮੂੰਹ ਵਿਚ ਜਲ ਚੋਇਆ, ਛੱਟੇ ਮਾਰੇ ਪਿਆਰ ਦੇ ਦੇ ਕੇ ਆਖਿਆ: 'ਮੇਰੇ ਨਿਹਾਲੋ ! ਅੱਖਾਂ ਖੋਲ੍ਹੋ।
ਹੁਣ ਮਲਕੜੇ ਜਿਹੇ ਨੈਣ ਖੁਲ੍ਹੇ ਦਰਸ਼ਨ, ਇਲਾਹੀ ਦਰਸ਼ਨ ਅੱਖਾਂ ਵਿਚ ਪਿਆ, ਪਰ ਕਿਸ ਵੇਲੇ ? ਜਦ ਨੈਣ ਨਿਤਾਣੇ ਹੋ ਚੁੱਕੇ ਹਨ, ਸਰੀਰ ਵਿਚ ਉਠਣ ਦੀ ਆਸੰਙ ਨਹੀਂ ! ਦਰਸ਼ਨਾਂ ਦੀ ਝਾਲ ਨੈਣ ਨਾ ਝੱਲ ਸਕੇ, ਫੇਰ ਮੁੰਦ ਗਏ, ਪਰ ਆਪਣੇ ਨਾਲ ਇਕ ਖੁਸ਼ੀ ਦੀ ਝਰਨਾਟ ਅੰਦਰ ਲੈ ਗਏ, ਪਲ ਮਗਰੋਂ ਫੇਰ ਖੁਲ੍ਹੇ ਫੇਰ ਮਿਟੇ। ਇਸ ਤਰ੍ਹਾਂ ਕਿੰਨਾਂ ਚਿਰ ਖੁਲ੍ਹਦੇ ਤੇ ਮਿਟਦੇ ਰਹੇ। ਹੋਸ਼ ਪਰਤਦੀ ਆਈ, ਤਾਕਤ ਫਿਰਦੀ ਆਈ, ਸੁਰਤ ਮੁਹਾੜਾਂ ਮੋੜਦੀ ਆਈ, ਤਦ ਮਾਤਾ ਜੀ ਨੇ ਕਿਹਾ: “ਬੱਚਿਅਓ ! ਠਾਕੁਰ ਜੀ ਦੇ ਦਰਸ਼ਨ ਆ ਗਏ"। ਇਹ ਖੁਸ਼ੀ ਹੁਣ ਸਮਝ ਵਿਚ ਪਈ ਪਰ ਮਨ ਨਿਰਬਲ ਐਡੀ ਖੁਸ਼ੀ ਦੇ ਭਾਰ ਲਈ ਤਿਆਰ ਨਹੀਂ ਸੀ, ਇਕ ਦਮ ਖੁਸ਼ੀ ਦਾ ਧੱਕਾ ਵੱਜਾ ਅਰ ਫੇਰ ਨਿਢਾਲਤਾ ਜੇਹੀ ਹੋ ਗਈ। ਹੁਣ ਕਲਗੀਆਂ ਵਾਲੇ ਸਤਿਗੁਰੂ ਜੀ ਨੇ ਉਨ੍ਹਾਂਦੇ ਚਿਤ ਨੂੰ ਆਪਣੇ ਆਤਮ ਬਲ ਨਾਲ ਸਹਾਰਾ