੨. (ਮੋਹਿਨਾਂ ਤੇ ਸੋਹਿਨਾ)
ਅੰਮੀਂ ਜੀ ਨੂੰ ਗਿਆ ਕੁਝ ਚਿਰ ਬੀਤ ਗਿਆ ਸੀ, ਦਿਨ ਅੰਦਰ ਬਾਹਰ ਹੋਣ ਲੱਗ ਪਿਆ, ਸੂਰਜ ਤਾਂ ਚੜ੍ਹਿਆ ਹੀ ਨਹੀਂ ਸੀ ਪਰ ਬੱਦਲਾਂ ਵਿਚੋਂ ਛਣ ਕੇ ਜੋ ਚਾਨਣ ਆਉਂਦਾ ਸੀ ਉਹ ਬੀ ਘਟਣ ਲੱਗ ਪਿਆ। ਇਸ ਵੇਲੇ ਮੋਹਿਨਾਂ ਨੇ ਬਾਹਰ ਆ ਕੇ ਕੂਲੀਆਂ ਕੂਲੀਆਂ ਸਰਹੋ ਦੀਆਂ ਗੰਦਲਾਂ ਤੋੜੀਆਂ ਤੇ ਅੰਦਰ ਜਾ ਕੇ ਸਾਗ ਧਰ ਦਿੱਤਾ। ਥੋੜੇ ਹੀ ਚਿਰ ਮਗਰੋਂ ਬੂਹਾ ਫੇਰ ਖੜਕਿਆ, ਰਹਿਰਾਸ ਦਾ ਭੋਗ ਪਾ ਕੇ ਅਰਦਾਸਾ ਕਰ ਰਹੀ ਮੋਹਿਨਾ ਨੇ ਅਰਦਾਸਾ ਹੋ ਚੁਕਣ ਪਰ ਬੂਹਾ ਖੋਲ੍ਹਿਆ, ਤਾਂ ਉਸ ਦੇ ਪ੍ਰਾਣਪਤੀ ਜੀ ਨਜ਼ਰ ਪਏ ਜੋ ਕਈ ਦਿਨਾਂ ਦੇ ਵਾਂਢੇ ਗਏ ਹੋਏ ਸੇ। ਇਸ ਨੇ ਸੀਸ ਨਿਵਾਇਆ, ਉਨ੍ਹਾਂ ਨੇ ਅਸੀਸ ਦਿੱਤੀ, ਸੁਖਸਾਂਦ ਪੁੱਛੀ ਤੇ ਮੂੰਹ ਹੱਥ ਧੋ ਕੇ ਫੇਰ ਅੱਗ ਉਦਾਲੇ ਆ ਬੈਠੇ।
ਪਤੀ-ਮੋਹਿਨਾਂ ! ਮੇਰੇ ਪਿੱਛੋਂ ਅੰਮੀ ਜੀ ਦੇ ਦਰਸ਼ਨ ਫੇਰ ਤੁਸਾਂ ਨਹੀਂ बीडे ?
ਮੋਹਿਨਾਂ-ਜੀ ਦੇ ਵੇਰ ਹੋਏ ਹਨ, ਅੱਠ ਦਿਨ ਹੋਏ ਤਾਂ ਮੈਂ ਗਈ ਸਾਂ ਅਜ ਆਪ ਆਏ ਸਨ। ਹੁਣੇ ਗਏ ਨੇ।
ਪਤੀ-ਧੰਨ ਭਾਗ ! ਅੰਮੀ ਜੀ ਕੇਡੇ ਦਿਆਲੂ ਹਨ ? ਕੰਗਲਿਆਂ ਨੂੰ ਨਿਹਾਲ ਕਰਦੇ ਹਨ।
ਮੋਹਿਨਾ-ਚਰਨ ਪਾਉਣੇ ਹੀ ਨਹੀਂ ਉਹ ਤਾਂ ਕੀਟਾਂ ਨੂੰ ਥਾਪਦੇ ਹਨ, ਮੈਂ ਕਿਸੇ ਵੇਲੇ ਆਪਣੇ ਆਪ ਨੂੰ ਦਾਸ ਜਾਂ ਟਹਿਲਣ ਆਖਾਂ ਤੇ ਝਿੜਕ ਕੇ